ਜਗਰਾਉਂ, 8 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਬਚਾਓ 2027 'ਚ ਸੁਖਬੀਰ ਲਿਆਓ ਰੈਲੀ ਜੋ ਕਿ ਜਗਰਾਉਂ ਵਿਚ 18 ਮਾਰਚ ਨੂੰ ਹੋ ਰਹੀ ਹੈ | ਇਸ ਰੈਲੀ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ ਅਤੇ ਅਕਾਲੀ ਵਰਕਰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤਨੋਂ-ਮਨੋਂ ਪੂਰਾ ਜ਼ੋਰ ਲਗਾ ਰਹੇ ਹਨ | ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੰਦ ਸਿੰਘ ਡੱਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 18 ਮਾਰਚ ਨੂੰ ਜਗਰਾਉਂ ਵਿਖੇ ਹੋ ਰਹੀ ਪੰਜਾਬ ਬਚਾਓ ਰੈਲੀ ਨੂੰ ਕਾਮਯਾਬ ਕਰਨ ਸਬੰਧੀ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਦੋ ਵਾਰ ਜਗਰਾਉਂ ਤੋਂ ਵਿਧਾਇਕ ਰਹੇ ਭਾਗ ਸਿੰਘ ਮੱਲ੍ਹਾ ਦੇ ਮੱਲ੍ਹਾ ਹਾਊਸ 'ਚ ਹੋਈ, ਜਿਸ ਵਿਚ ਜਗਰਾਉਂ ਸ਼ਹਿਰ ਅਤੇ ਦਿਹਾਤੀ ਦੇ ਸਰਗਰਮ ਵਰਕਰਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਸਿੰਘ ਮੱਲ੍ਹਾ, ਚੰਦ ਸਿੰਘ ਡੱਲਾ ਅਤੇ ਦੀਦਾਰ ਸਿੰਘ ਮਲਕ ਨੇ ਕਿਹਾ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਗਰਾਉਂ 'ਚ ਹੋ ਰਹੀ ਰੈਲੀ ਠੂੰ ਕਾਮਯਾਬ ਕਰਨ ਲਈ ਵਰਕਰਾਂ ਨੂੰ ਅੱਜ ਤੋਂ ਹੀ ਪੂਰਾ ਜ਼ੋਰ ਲਗਾ ਦੇਣਾ ਚਾਹੀਦਾ ਹੈ ਤਾਂ ਕਿ ਇਸ ਰੈਲੀ ਨੂੰ ਪੂਰਾ ਕਾਮਯਾਬ ਕੀਤਾ ਜਾ ਸਕੇ | ਇਸ ਮੀਟਿੰਗ 'ਚ ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਸਾਬਕਾ ਕੌਂਸਲਰ ਅਪਾਰ ਸਿੰਘ, ਹਰਦੇਵ ਸਿੰਘ ਬੌਬੀ, ਸਰਪੰਚ ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਬਲਾਕ ਸੰਮਤੀ ਮੈਂਬਰ ਬੂਟਾ ਸਿੰਘ ਭੰਮੀਪੁਰਾ, ਅਕਾਲੀ ਆਗੂ ਮਹਿੰਦਰਜੀਤ ਸਿੰਘ ਵਿੱਕੀ, ਬਲਾਕ ਸੰਮਤੀ ਮੈਂਬਰ ਸਰਿੰਦਰ ਸਿੰਘ ਡੱਲਾ, ਗੁਰਚਰਨਜੀਤ ਸਿੰਘ ਡੱਲਾ, ਜਥੇਦਾਰ ਅਮਰੀਕ ਸਿੰਘ ਤੇ ਹੋਰ ਹਾਜ਼ਰ ਸਨ |