19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਾਉਂਕੇ ਕਲਾਂ ਦੇ ਕਿਸਾਨਾਂ ਨੇ ਈਰਾਨ 'ਤੇ ਹਮਲੇ ਖ਼ਿਲਾਫ਼ ਉਠਾਈ ਆਵਾਜ਼

Ad Position 21
No active advertisement
ਅਜੀਤ ਡੈਸਕ 10-03-2026
• 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਰਨਾਲਾ ਰੈਲੀ 'ਚ ਜਾਵਾਂਗੇ
ਜਗਰਾਉਂ, 9 ਮਾਰਚ (ਗੁਰਦੀਪ ਸਿੰਘ ਮਲਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਕਾਉਂਕੇ ਕਲਾਂ ਵਿਖੇ ਕਿਸਾਨਾਂ ਦੀ ਭਰਵੀਂ ਇਕੱਤਰਤਾ 'ਚ ਅਮਰੀਕਾ ਇਜ਼ਰਾਈਲ ਵਲੋਂ ਈਰਾਨ 'ਤੇ ਠੋਸੀ ਨਿਹੱਕੀ ਜੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪੂਰੀ ਦੁਨੀਆਂ ਨੂੰ ਸੂਲੀ 'ਤੇ ਟੰਗ ਰੱਖਿਆ ਹੈ | ਵੱਖ-ਵੱਖ ਦੇਸ਼ਾਂ ਦੇ ਆਯਾਤ 'ਤੇ ਭਾਰੀ ਟੈਰਿਫ ਲਗਾ ਕੇ ਅਸਲ 'ਚ ਕਾਰਪੋਰੇਟ ਜਗਤ ਦਾ ਇਹ ਏਜੰਟ ਸੰਸਾਰ ਮੰਡੀ 'ਤੇ ਕਾਬਜ਼ ਹੋਣਾ ਚਾਹੁੰਦਾ ਹੈ | ਅਰਬ ਖਿੱਤੇ ਦੇ ਜ਼ਿਆਦਾਤਰ ਮੁਲਕਾਂ 'ਚ ਕਠਪੁਤਲੀ ਸਰਕਾਰਾਂ ਅਤੇ ਫੌਜੀ ਅੱਡੇ ਬਣਾ ਕੇ ਇਜ਼ਰਾਈਲ ਨਾਲ ਗੱਠਜੋੜ ਕਰਕੇ ਅਮਰੀਕਾ ਨੇ ਵੈਨਜ਼ੂਏਲਾ ਤੋਂ ਬਾਅਦ ਈਰਾਨ ਨੂੰ ਆਪਣੇ ਬੰਬਾਂ ਦਾ ਨਿਸ਼ਾਨਾ ਬਣਾ ਲਿਆ ਹੈ | ਅਮਰੀਕਨ ਸਾਮਰਾਜ ਦਾ ਅਸਲ ਮਕਸਦ ਦੁਨੀਆਂ ਦੇ ਤੇਲ ਅਤੇ ਮੰਡੀ 'ਤੇ ਕਬਜ਼ਾ ਕਰਨਾ ਹੈ | ਉਨ੍ਹਾਂ ਬੀਤੇ ਦਿਨੀਂ ਇਜ਼ਰਾਈਲੀ ਬੰਬਾਰੀ 'ਚ ਮਾਰੇ ਗਏ ਮੀਨਾਬ ਸ਼ਹਿਰ ਦੇ ਸਕੂਲੀ ਬੱਚਿਆਂ ਦੇ ਕਤਲ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ | ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ 10 ਮਾਰਚ ਨੂੰ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹੋ ਰਹੀ ਵਿਸ਼ਾਲ ਮਹਾਂਪੰਚਾਇਤ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਕਿਸਾਨ ਤੇ ਲੋਕ ਵਿਰੋਧੀ ਵਪਾਰ ਸਮਝੌਤੇ ਨੂੰ ਰੱਦ ਕਰਾਉਣ, ਪਾਰਲੀਮੈਂਟ 'ਚ ਭਲਕੇ ਪੇਸ਼ ਕੀਤੇ ਜਾ ਰਹੇ ਬਿਜਲੀ ਐਕਟ ਅਤੇ ਬੀਜ ਐਕਟ ਨੂੰ ਰੱਦ ਕਰਾਉਣ, ਮਗਨਰੇਗਾ ਸਕੀਮ ਤੇ ਪੁਰਾਣੇ ਕਿਰਤ ਕਨੂੰਨ ਬਹਾਲ ਕਰਾਉਣ, ਦਿੱਲੀ ਅੰਦੋਲਨ ਸਮੇਂ ਮੰਨੀਆਂ ਮੰਗਾਂ ਲਾਗੂ ਕਰਵਾਉਣ, ਪਾਣੀਆਂ ਦੇ ਧਰਤੀ ਤੋਂ ਖ਼ਾਤਮੇ ਦਾ ਠੋਸ ਹੱਲ ਕੱਢਣ ਦੀ ਮੰਗ ਨੂੰ ਲੈਕੇ ਇਹ ਵਿਸ਼ਾਲ ਇਕੱਤਰਤਾ ਕੀਤੀ ਜਾ ਰਹੀ ਹੈ | ਇਸ ਸਮੇਂ ਜਸਪਾਲ ਸਿੰਘ, ਕੁਲਦੀਪ ਸਿੰਘ ਕੀਪਾ ਤੇ ਕੁੰਡਾ ਸਿੰਘ ਨੇ ਵੀ ਸੰਬੋਧਨ ਕੀਤਾ
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਦਾਖਾ 'ਚ ਜਸਕਰਨ ਦਿਓਲ 'ਤੇ ਜਤਾਇਆ ਭਰੋਸਾ, ਆਉਣ ਵਾਲੀਆਂ ਚੋਣਾਂ ਲਈ ਦਿੱਤੀ ਵੱਡੀ ਜ਼ਿੰਮੇਵਾਰੀ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੰਬੰਧੀ ਆੜ੍ਹਤੀਆਂ 'ਚ ਭਾਰੀ ਉਤਸ਼ਾਹ
Ad Position 24