19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

'ਆਪ' ਸਰਕਾਰ ਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਔਰਤਾਂ ਨਾਲ ਧੋਖਾ- ਸੰਧੂ

Ad Position 21
No active advertisement
ਅਜੀਤ ਡੈਸਕ 10-03-2026
ਲੋਹਟਬੱਦੀ, 9 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਚ ਖਾਸ ਸ਼ਰਤਾਂ ਅਧੀਨ ਸੂਬੇ ਦੀਆਂ ਕੁਝ ਕੁ ਔਰਤਾਂ ਨੂੰ 1000-1500 ਸੌ ਰੁੁਪਏ ਦੇਣ ਲਈ ਐਲਾਨ ਕੀਤੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸਾਡੀਆਂ ਮਾਵਾਂ-ਭੈਣਾਂ, ਧੀਆਂ-ਧਿਆਣੀਆਂ ਨਾਲ ਵੱਡਾ ਧੋਖਾ ਹੈ | 2022 ਦਰਮਿਆਨ ਸੱਤ੍ਹਾ ਹਥਿਆਉਣ ਲਈ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੂਬੇ ਦੇ ਹਰ ਘਰ ਔਰਤ ਨੂੰ 1000 ਰੁਪਏ ਮਾਣ-ਸਨਮਾਨ ਰਾਸ਼ੀ ਦਿੱਤੀ ਜਾਵੇਗੀ ਪ੍ਰੰਤੂ ਹੁਣ ਜਦੋਂ 4 ਸਾਲ ਤੋਂ ਵੀ ਵਧੇਰੇ ਸਮਾਂ ਬੀਤਣ 'ਤੇ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਦੀ ਕਾਰਗੁਜਾਰੀ ਅਤੇ ਭਾਵਨਾ 'ਤੇ ਸਵਾਲ ਚੁੱਕੇ ਤਾਂ ਉਨ੍ਹਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਦਿਆਂ ਇਸ ਰਾਸ਼ੀ ਖਾਸ ਸ਼ਰਤਾਂ ਅਧੀਨ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰੰਤੂ ਇਹ ਯੋਜਨਾ 'ਤੇ ਬੂਰ ਪੈਂਦਾ ਵਿਖਾਈ ਨਹੀਂ ਦਿੰਦਾ | ਇੰਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਬੂ ਅਤੇ ਮੁੱਖ ਮੰਤਰੀ ਸੋਚ ਰਿਹਾ ਹੈ ਕਿ ਸ਼ਾਇਦ ਇਸ ਫ਼ੈਸਲੇ ਨਾਲ ਆਗਾਮੀ-2027 ਦੀਆਂ ਵਿਧਾਨ ਸਭਾ ਚੋਣਾਂ 'ਚ ਸਰਕਾਰੀ ਖ਼ਜ਼ਾਨੇ ਦੀ ਸਹਿ 'ਤੇ ਔਰਤਾਂ ਪਾਸੋਂ ਵੋਟਾਂ ਹਾਸਲ ਹੋ ਜਾਣਗੀਆਂ ਪ੍ਰੰਤੂ ਹੁਣ ਲੋਕ ਕਿਸੇ ਯੋਜਨਾ ਜਾਂ ਬਦਲਾਅ ਦੇ ਨਾਮ 'ਤੇ ਝਾੜੂ ਨੂੰ ਵੋਟ ਨਹੀਂ ਪਾਉਣਗੇ | ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪ੍ਰਧਾਨ ਜਥੇਦਾਰ ਚੰਦ ਸਿੰਘ ਡੱਲਾ ਨੇ ਕਿਹਾ ਕਿ ਚੋਣਾਂ 'ਚ ਮਸਾਂ 9 ਮਹੀਨੇ ਬਾਕੀ ਹਨ ਅਤੇ ਵੋਟਰਾਂ ਦਾ ਧਿਆਨ ਖਿੱਚਣ ਲਈ ਆਮ ਆਦਮੀ ਪਾਰਟੀ ਹੋਰ ਵੀ ਬਹੁਤ ਯੋਜਨਾਵਾਂ ਨੂੰ ਉਲੀਕੇਗੀ ਪ੍ਰੰਤੂ ਇਨ੍ਹਾਂ ਪੱਲੇ ਕੁਝ ਨਹੀਂ ਰਿਹਾ | ਪੰਜਾਬ ਨੂੰ ਕਈ ਹਜ਼ਾਰ ਕਰੋੜਾਂ ਦੇ ਕਰਜ਼ੇ ਹੇਠ ਦੱਬਣ ਵਾਲੀ ਝਾੜੂ ਪਾਰਟੀ ਨੂੰ ਚੱਲਦਾ ਕਰਨ ਦਾ ਸਮਾਂ ਆ ਗਿਆ | ਜਥੇਦਾਰ ਡੱਲਾ ਨੇ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਹੋਰ ਵੀ ਧਿਰਾਂ ਪੰਥ ਅਤੇ ਪੰਥਕ ਮਸਲਿਆਂ ਦੀ ਦੁਹਾਈ ਦੇ ਕੇ ਪੰਥਕ ਚੋਣ ਨਿਸ਼ਾਨ ਤੱਕੜੀ ਨੂੰ ਕਮਜ਼ੋਰ ਕਰਨ ਲਈ ਜ਼ੋਰ ਲਗਾ ਰਹੇ ਹਨ ਪਰੰਤੂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਸੋਚਣ ਵਾਲੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਚੰਗੇ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਦੀ ਮੁਦਈ ਹੈ | ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮੁਲਾਜ਼ਮ ਅੱਕੇ ਪਏ ਹਨ ਕਿਉੇਂਕਿ ਇਸ ਬਜਟ 'ਚ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 16 ਫ਼ੀਸਦੀ ਡੀ.ਏ ਅਤੇ ਪਿਛਲਾ ਬਕਾਇਆ 2.59 ਗੁਣਾਂਕ ਪੈਨਸ਼ਨ ਨਾਲ ਵਾਧਾ ਨਾ ਕਰਕੇ ਮੁਲਾਜ਼ਮਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਹੈ | ਏਨਾ ਹੀ ਨਹੀਂ 16 ਫ਼ੀਸਦੀ ਬਕਾਇਆ ਵਾਧਾ ਲੈਣ ਲਈ ਵਿਧਾਨ ਸਭਾ ਵੱਲ ਜਾ ਰਹੇ ਬਜ਼ੁਰਗ ਪੈਨਸ਼ਨਰ ਮੁਲਾਜ਼ਮਾਂ ਦੀ ਕੁੱਟ ਮਾਰ, ਪਾਣੀ ਦੀਆਂ ਬੁਛਾੜਾਂ ਅਤੇ ਪੱਗਾਂ ਲਾਹ ਕੇ ਸਾਬਿਤ ਕੀਤਾ ਗਿਆ ਕਿ ਸਰਕਾਰ ਪੂਰੀ ਤਰ੍ਹਾਂ ਪੰਜਾਬ ਹੀ ਨਹੀਂ ਸਗੋਂ ਸਿੱਖ ਵਿਰੋਧੀ ਹੈ | ਇਸ ਮੌਕੇ ਕੁਲਵੰਤ ਸਿੰਘ ਦਿਓਲ, ਸੁਖਰਾਜ ਸਿੰਘ ਮਹੇਰਨਾਂ, ਗੁਰਚਰਨਜੀਤ ਸਿੰਘ ਡੱਲਾ, ਰਘਵੀਰ ਸਿੰਘ ਡਾਂਗੋਂ, ਸੁਖਵੀਰ ਸਿੰਘ ਪ੍ਰੇਮ ਬੜੂੰਦੀ, ਰਾਜਿੰਦਰ ਸਿੰਘ ਬਿੰਦਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਦੀ ਅਗਵਾਈ 'ਚ ਬਲਾਕ ਸੰਮਤੀ ਚੇਅਰਪਰਸਨ ਤੇ ਉੱਪ ਚੇਅਰਪਰਸਨ ਦੀ ਚੋਣ ਇਤਿਹਾਸਕ- ਚੀਮਾ, ਖੰਗੂੜਾ, ਧਰਮ ਸਿੰਘ ਅਗਲੀ ਖ਼ਬਰ ਵਿਧਾਨ ਸਭਾ 'ਚ ਵਿਧਾਇਕਾ ਬੀਬੀ ਮਾਣੂੰਕੇ ਨੇ ਹਲਕੇ 'ਚ ਪੈਂਦੇ ਸਤਲੁਜ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਦਾ ਮੁੱਦਾ ਉਠਾਇਆ
Ad Position 24