ਰਾਏਕੋਟ, 10 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਦੀਵਾਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ 'ਚ ਆਪਣਾ ਵਡਮੁੱਲਾ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ਵਿਦਿਆਰਥੀਆਂ ਦੀ ਉੱਚਿਤ ਸਹੂਲਤ ਦੇ ਮੱਦੇਨਜ਼ਰ ਪਿੰਡ ਦੇ ਮੋਹਤਵਰ ਸੱਜਣਾਂ ਵਲੋਂ ਸਮੇਂ-ਸਮੇਂ 'ਤੇ ਸਹਿਯੋਗ ਪਾਇਆ ਜਾਂਦਾ ਹੈ | ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਐੱਨ.ਆਰ.ਆਈ ਜਸਵਿੰਦਰ ਸਿੰਘ ਜੌਹਲ ਕੈਨੇਡਾ ਵਲੋਂ ਸਕੂਲ ਲਈ 51 ਹਜ਼ਾਰ ਰੁਪਏ ਅਤੇ ਗੁਰਜੀਤ ਸਿੰਘ ਮਰਾਹੜ੍ਹ ਕੈਨੇਡਾ ਵਲੋਂ ਆਪਣੇ ਪਿਤਾ ਸਵ: ਦਰਸ਼ਨ ਸਿੰਘ ਮਰਾਹੜ੍ਹ ਦੀ ਯਾਦ 'ਚ 51 ਹਜ਼ਾਰ ਰੁਪਏ ਸਕੂਲ ਦੀ ਬਿਹਤਰੀ ਲਈ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਸਕੂਲ ਮੁਖੀ ਸ੍ਰੀ ਕੇਵਲ ਕਿ੍ਸ਼ਨ ਗਰਗ ਨੇ ਦੱਸਿਆ ਕਿ ਦਾਨੀਆਂ ਵਲੋਂ ਦਿੱਤੇ ਆਰਥਿਕ ਸਹਿਯੋਗ ਨਾਲ ਸਕੂਲ ਵਿਚ 3 ਕਲਾਸਾਂ ਦੇ ਕਮਰਿਆਂ ਵਿਚ ਟਾਈਲਾਂ ਦਾ ਕੰਮ ਅਤੇ ਇਕ ਸਮਾਰਟ ਕਲਾਸ ਰੂਮ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਗੁਰਦੇਵ ਸਿੰਘ ਵਲੋਂ ਸਕੂਲ ਲਈ 51 ਹਜ਼ਾਰ ਰੁਪਏ, ਆੜ੍ਹਤੀਆ ਮਹਿੰਦਰਪਾਲ ਸਿੰਘ ਵਲੋਂ 51 ਹਜ਼ਾਰ, ਜਗਦੇਵ ਸਿੰਘ ਗਿੱਲ ਸਾਬਕਾ ਫੌਜੀ ਵਲੋਂ 21 ਹਜ਼ਾਰ, ਸਾਬਕਾ ਸਰਪੰਚ ਬਲੌਰ ਸਿੰਘ ਤੇ ਜਗਜੀਤ ਸਿੰਘ ਜੱਗਾ ਵਲੋਂ 11-11 ਹਜ਼ਾਰ ਰੁਪਏ ਸਕੂਲ ਨੂੰ ਆਰਥਿਕ ਸਹਾਇਤਾ ਵਜੋਂ ਦਿੱਤੇ ਜਾ ਚੁੱਕੇ ਹਨ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ, ਸਕੂਲ ਸਟਾਫ਼ ਤੇ ਪਿੰਡ ਦੇ ਮੋਹਤਵਰਾਂ ਵਲੋਂ ਦਾਨੀ ਸੱਜਣਾਂ ਦਾ ਇਸ ਕੀਤੇ ਉਪਰਾਲੇ 'ਤੇ ਕੋਟਿਨ-ਕੋਟਿ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੰਚਾਇਤ ਮੈਂਬਰ ਨਿਰਭੈ ਸਿੰਘ, ਸ੍ਰੀਮਤੀ ਸਤਿੰਦਰ ਕੌਰ, ਸੁਖਦਰਸ਼ਨ ਸਿੰਘ, ਇੰਦਰਜੀਤ ਸਿੰਘ, ਬਸੰਤ ਸਿੰਘ (ਸਾਰੇ ਪੰਚ), ਨਿਰੰਜਣ ਸਿੰਘ ਕਾਲਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਜਲਾਲਦੀਵਾਲ ਵਲੋਂ ਦਾਨੀ ਸੱਜਣਾਂ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਸਮੇਂ ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਪਰਮਜੀਤ ਕੌਰ ਸਮੇਤ ਸਕੂਲ ਸਟਾਫ਼ ਹਾਜ਼ਰ ਸੀ |