ਮੁੱਲਾਂਪੁਰ-ਦਾਖਾ, 11 ਮਾਰਚ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਰ ਮੈਂਬਰ ਨੂੰ ਸਾਥੀਆਂ ਦੀ ਨਿੱਜਤਾ ਦਾ ਧਿਆਨ ਰੱਖਣ ਦੇ ਨਾਲ ਇਸਤਰੀ ਵਰਗ ਦਾ ਸਤਿਕਾਰ ਕਰਨਾ ਚਾਹੀਦਾ | ਵਿਧਾਨ ਸਭਾ 'ਚ ਤਲਖ਼ੀ ਭਰੇ ਮਾਹੌਲ ਨੂੰ ਸ਼ਾਂਤ ਕਰਦਿਆਂ ਇਹ ਪ੍ਰਗਟਾਵਾ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਨੇ ਕੀਤਾ | ਵਿਧਾਨ ਸਭਾ 'ਚ ਬਹਿਸ ਵਿਕਾਸ ਦੇ ਮੁੱਦਿਆਂ 'ਤੇ ਹੋਵੇ ਕਿਉਂਕਿ ਲੋਕਾਂ ਵਲੋਂ ਵੋਟ ਤੰਤਰ ਰਾਹੀਂ ਚੁਣਿਆ ਨੁਮਾਇੰਦਾ ਆਪਣੇ ਵਿਧਾਨ ਸਭਾ ਹਲਕੇ ਲਈ ਰੋਲ ਮਾਡਲ ਹੁੰਦਾ ਹੈ | ਵਿਧਾਇਕ ਗਨੀਵ ਕੌਰ ਮਜੀਠੀਆ ਦੇ ਸੁਝਾਅ ਦੀ ਪ੍ਰੋੜਤਾ ਕਰਦਿਆਂ ਇਯਾਲੀ ਨੇ ਕਿਹਾ ਕਿ ਨਿੱਜੀ ਹਮਲਿਆਂ ਤੋਂ ਦੂਰ ਰਹਿ ਕੇ ਕਿਸੇ ਪ੍ਰਤੀ ਜਾਤੀ ਸ਼ਬਦ ਨਾ ਬੋਲਿਆ ਜਾਵੇ |