ਰਾਏਕੋਟ, 11 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਪਿਛਲੇ ਦਿਨੀਂ ਹਲਕਾ ਰਾਏਕੋਟ ਪੱਧਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਸੀ | ਜਿੰਨ੍ਹਾਂ ਨਵ-ਨਿਯੁਕਤ ਕੋਰ ਕਮੇਟੀ ਮੈਂਬਰਾਂ ਨੂੰ ਅੱਜ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਨਿਯੁਕਤੀ ਪੱਤਰ ਵੰਡ ਕੇ ਜ਼ਿੰਮੇਵਾਰੀਆਂ ਸੰਭਾਲੀਆਂ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਡਟਕੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਿਕ ਪਾਰਟੀ ਦੀ ਮਜ਼ਬੂਤੀ ਲਈ ਕੋਰ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਬੂਥ ਲੈਵਲ ਤੱਕ ਪਾਰਟੀ ਦੀ ਪਕੜ ਮਜ਼ਬੂਤ ਹੋ ਸਕੇ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਰਾਏਕੋਟ ਵਿਚ ਕੋਰ ਕਮੇਟੀ ਦੇ ਕੀਤੇ ਗਠਨ ਅਨੁਸਾਰ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਗੁਰਸ਼ਰਨ ਸਿੰਘ ਬੜੂੰਦੀ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਸੁਖਦੇਵ ਸਿੰਘ ਢਿੱਲੋਂ ਲੋਹਟਬੱਦੀ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਡਾ. ਸੁਖਦੇਵ ਸਿੰਘ ਕੇ.ਡੀ ਗੋਬਿੰਦਗੜ੍ਹ, ਪਿ੍ੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਪਿ੍ਤਪਾਲ ਸਿੰਘ ਬਾਘਾ ਭੈਣੀ ਦਰੇੜਾ, ਦਲਵੀਰ ਸਿੰਘ ਕਾਕਾ ਭੈਣੀ ਬੜਿੰਗਾ, ਕਮਲਜੀਤ ਸਿੰਘ ਬਰ੍ਹਮੀ, ਕੁਲਵੰਤ ਸਿੰਘ ਬੱਗੂ ਕਲਸੀਆਂ, ਪ੍ਰਕਾਸ਼ ਸਿੰਘ ਬੁਰਜ ਹਰੀ ਸਿੰਘ, ਸ਼ਿੰਦਰਪਾਲ ਸਿੰਘ ਬੁਰਜ ਨਕਲੀਆਂ, ਸੁਖਦੇਵ ਸਿੰਘ ਤਲਵੰਡੀ ਰਾਏ, ਦਰਸ਼ਨ ਸਿੰਘ ਹੇਰਾਂ, ਭੁਪਿੰਦਰ ਸਿੰਘ ਉਮਰਪੁਰਾ, ਸੁਖਦੇਵ ਸਿੰਘ ਸੀਲੋਆਣੀ, ਅਵਤਾਰ ਸਿੰਘ ਹਿੱਸੋਵਾਲ, ਮੇਹਰ ਸਿੰਘ ਸੁਧਾਰ, ਚਰਨ ਸਿੰਘ ਹਲਵਾਰਾ, ਕੈਪਟਨ ਪ੍ਰੀਤਮ ਸਿੰਘ ਟੂਸਾ, ਕਮਿੱਕਰ ਸਿੰਘ ਅੱਬੂਵਾਲ, ਹਰਪਾਲ ਸਿੰਘ ਪਾਲੀ ਬੜੈਚ, ਰਾਜ ਸਿੰਘ ਸੱਤੋਵਾਲ, ਦਰਬਾਰਾ ਸਿੰਘ ਕਾਲਸਾਂ, ਮਨਪ੍ਰੀਤ ਸਿੰਘ ਨੱਥੋਵਾਲ, ਸੁਖਜੀਤ ਸਿੰਘ ਬੱਗੀ ਝੋਰੜਾਂ, ਡਾ.ਬਲਵਿੰਦਰ ਸਿੰਘ ਚੱਕ ਭਾਈਕਾ, ਰਾਜੂ ਰਾਵਲ ਬੱਸੀਆਂ, ਹੈਪੀ ਬੱਸੀਆਂ, ਸੁਖਜਿੰਦਰ ਸਿੰਘ ਸ਼ਾਹਜਹਾਨਪੁਰ, ਗੁਰਦਾਸ ਸਿੰਘ ਕੁੱਲਾਪੱਤੀ, ਲਾਲ ਸਿੰਘ ਬੱਸੀਆਂ, ਹਰਬੰਸ ਸਿੰਘ ਰਛੀਨ, ਦੇਸਰਾਜ ਲਾਲਕਾ ਰਾਏਕੋਟ, ਮਾ. ਬਲਜਿੰਦਰ ਸਿੰਘ ਗਰੇਵਾਲ ਰਾਏਕੋਟ, ਮੇਜਰ ਸਿੰਘ ਜੌਹਲਾਂ ਰੋਡ, ਬੂਟਾ ਸਿੰਘ ਛਾਪਾ, ਪਵਨ ਧਾਲੀਵਾਲ, ਬਲਵੀਰ ਸਿੰਘ ਬ੍ਰਹਮਪੁਰ, ਕੁਲਵਿੰਦਰ ਸਿੰਘ ਬੱਬੂ ਰਛੀਨ, ਸੈਕਟਰੀ ਰਛਪਾਲ ਸਿੰਘ ਮਹੇਰਨਾ ਕਲਾਂ, ਕੁਲਵੰਤ ਸਿੰਘ ਨੰਗਲ ਕਲਾਂ, ਰਾਜਕੁਮਾਰ ਖੁਰਾਨਾ ਤਲਵੰਡੀ, ਗੁਰਵਿੰਦਰ ਸਿੰਘ ਪੱਖੋਵਾਲ, ਪ੍ਰੇਮ ਸਿੰਘ ਜਲਾਲਦੀਵਾਲ, ਕੁਲਬੀਰ ਸਿੰਘ ਜੰਡ, ਨਛੱਤਰ ਸਿੰਘ ਰਾਏਕੋਟ, ਰਘਬੀਰ ਸਿੰਘ ਡਾਂਗੋ, ਗੁਰਜੀਤ ਸਿੰਘ ਅਕਾਲਗੜ ਖੁਰਦ, ਰਾਮਦੀਪ ਸਿੰਘ ਅਕਾਲਗੜ੍ਹ ਖੁਰਦ, ਚਰਨ ਸਿੰਘ ਨੱਥੋਵਾਲ, ਹਰਚੰਦ ਸਿੰਘ ਬੜੂੰਦੀ, ਬੀਬੀ ਸਿਮਰਨਜੀਤ ਕੌਰ ਰੱਤੋਵਾਲ, ਜਸਵੰਤ ਸਿੰਘ ਭੈਣੀ ਬੜਿੰਗਾ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਸੀ, ਜਿੰਨ੍ਹਾਂ ਨੂੰ ਅੱਜ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ ਹਲਕਾ ਕੋਆਰਡੀਨੇਟਰ, ਪੀ.ਏ. ਕਮਲਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੱਤੋਵਾਲ ਪ੍ਰਧਾਨ ਸਰਕਲ ਬੱਸੀਆਂ, ਸੁਖਰਾਜ ਸਿੰਘ ਮਹੇਰਨਾ ਪ੍ਰਧਾਨ ਸਰਕਲ ਪੱਖੋਵਾਲ, ਬਲਜੀਤ ਸਿੰਘ ਬਿੱਟੂ ਰਾਜਗੜ੍ਹ ਪ੍ਰਧਾਨ ਐੱਸ.ਸੀ ਵਿੰਗ ਸਰਕਲ ਪੱਖੋਵਾਲ, ਬੀਬੀ ਨੀਲਮ ਟੂਸਾ, ਜਸਪ੍ਰੀਤ ਸਿੰਘ ਰਾਜਗੜ੍ਹ, ਬਲਵੰਤ ਰਾਏ ਬੱਸੀਆਂ, ਕੁਲਦੀਪ ਸਿੰਘ ਸੱਤੋਵਾਲ ਆਦਿ ਹਾਜ਼ਰ ਸਨ |