23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 12-03-2026
ਮੁੱਲਾਂਪੁਰ-ਦਾਖਾ, 11 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਥਾਨਕ ਸਰਕਾਰਾਂ ਵਿਭਾਗ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਪ੍ਰਵਾਨਗੀ ਵਾਲਾ ਮਤਾ ਪਿਛਲੇ 8-10 ਵਰਿ੍ਹਆ ਤੋਂ ਨਗਰ ਕੌਸ਼ਲ ਮੁੱਲਾਂਪੁਰ ਦਾਖਾ ਅਧੀਨ ਸੇਵਾਦਾਰਾਂ ਲਈ ਊਠ ਦਾ ਬੁੱਲ ਬਣਿਆ ਪਿਆ | ਸਰਕਾਰ ਵਲੋਂ ਰੈਗੂਲਰ ਨਾ ਕਰਨ 'ਤੇ ਸਫ਼ਾਈ ਸੇਵਕਾਂ ਨੇ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦਫ਼ਤਰ ਸਾਹਮਣੇ ਪਹਿਲਾ ਰੋਸ ਧਰਨਾ, ਫਿਰ ਸਰਕਾਰ ਦਾ ਪੁਤਲਾ ਜਲਾਇਆ ਗਿਆ | ਮਹਿਲਾ-ਮਰਦ ਸਫ਼ਾਈ ਸੇਵਕਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਮੇਂ-ਸਮੇਂ ਸਰਕਾਰਾਂ ਕਾਂਗਰਸ ਹੋਵੇ ਜਾਂ 'ਆਪ' ਪਾਰਟੀ ਬੁੱਧੂ ਬਣਾ ਰਹੀਆ | ਉਨ੍ਹਾਂ ਅੰਕੜਿਆਂ ਨਾਲ ਦੱਸਿਆ ਕਿ ਕਾਂਗਰਸ ਦੀ ਸਰਕਾਰ ਸਮੇਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਲੋਂ ਸਾਨੂੰ ਨਿਯੁਕਤੀ ਪੱਤਰ ਵੰਡ ਕੇ ਫੋਟੋਆਂ ਅਖ਼ਬਾਰਾਂ ਵਿਚ ਲਗਵਾ ਲਈਆਂ, ਪਰ ਸਫ਼ਾਈ ਸੇਵਕ ਜਿਉਂ ਦੇ ਤਿਉਂ ਕੱਚੇ ਹੀ ਰਹੇ! ਕਾਂਗਰਸ ਗਈ, 'ਆਪ' ਪਾਰਟੀ ਆਈ, ਇਸ ਸਰਕਾਰ ਨੇ ਵੀ ਸਾਲ 2022 ਅਪ੍ਰੈਲ ਮਹੀਨੇ ਉਸੇ ਨਿਯੁਕਤੀ ਪੱਤਰ ਦਾ ਨਵਾਂ ਪਿ੍ੰਟ ਕਢਵਾ ਕੇ ਸਾਡੇ ਹੱਥਾਂ ਵਿਚ ਦਿੰਦਿਆਂ ਫੋਟੋ ਕਰਵਾਈ ਅਖ਼ਬਾਰਾਂ ਵਿਚ ਲਗਵਾ ਕੇ ਤੁਰਦੇ ਬਣੇ! ਘੱਟ ਪੜਿ੍ਹਆ ਸਫ਼ਾਈ ਸੇਵਕ ਜਾਵੇ ਤੇ ਕਿੱਥੇ ਜਾਵੇ | ਸਫ਼ਾਈ ਸੇਵਕਾਂ ਨੇ ਸਪੱਸ਼ਟ ਕੀਤਾ ਜੇਕਰ 31 ਮਾਰਚ ਤੋਂ ਪਹਿਲਾ ਸਾਨੂੰ ਰੈਗੂਲਰ ਨਾ ਕੀਤਾ ਤਾਂ ਉਹ ਨਗਰ ਕੌਂਸਲ ਦਫ਼ਤਰ ਸਾਹਮਣੇ ਅਣ-ਮਿਥੇ ਸਮੇਂ ਲਈ ਆਪਣੇ ਪਰਿਵਾਰਾਂ ਸਮੇਤ ਧਰਨੇ 'ਤੇ ਬੈਠ ਜਾਣਗੇ | ਮੁੱਲਾਂਪੁਰ-ਦਾਖਾ ਨਗਰ ਕੌਂਸਲਰ ਦੇ ਬਹੁਤਾਦ ਕੌਂਸਲਰਾਂ ਵਲੋਂ ਸਫ਼ਾਈ ਸੇਵਕਾਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਸਫ਼ਾਈ ਸੇਵਕਾਂ ਨੂੰ ਤੁਰੰਤ ਪੱਕਾ ਕਰਨ ਦੀ ਵਕਾਲਤ ਕੀਤੀ |
ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਵਿਰੱੁਧ ਧਰਨਾ ਦਿੱਤੇ ਜਾਣ ਸਮੇਂ ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪੰਜਾਬ ਸਿੰਘ, ਵਿੱਕੀ ਕੁਮਾਰ, ਅਕਸੇ ਕੁਮਾਰ, ਸਤੀਸ, ਬਸੰਤ ਕੁਮਾਰ, ਰਾਹੁਲ ਕੁਮਾਰ, ਓਮਵੀਰ, ਅਜਿੰਦਰ ਕੁਮਾਰ, ਸਾਹਿਲ, ਉਰਮਿਲਾ ਦੇਵੀ, ਰੇਖਾ ਰਾਣੀ, ਸੁਦੇਸ ਰਾਣੀ, ਸੁਮਨ, ਨੀਲਮ ਤੇ ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਨਵ-ਨਿਯੁਕਤ ਕੋਰ ਕਮੇਟੀ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ... ਅਗਲੀ ਖ਼ਬਰ ਪਿੰਡ ਆਂਡਲੂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਪਹਿਲਾਂ ਟਰਾਂਸਫਾਰਮਰ ਅਤੇ ਹੁਣ ਸਟਾਟਰ ਤੇ ਕੋਠਿਆਂ ਦੇ ਗੇਟ ਚੋਰੀ ਹੋਣ ਲੱਗ...
Ad Position 24