26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਜਗਰਾਉਂ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਦੇ ਮਾਮਲੇ ਸੰਬੰਧੀ ਅਗਲੀ ਸੁਣਵਾਈ 11 ਮਈ ਨੂੰ

Ad Position 21
No active advertisement
ਅਜੀਤ ਡੈਸਕ 13-03-2026
ਜਗਰਾਉਂ, 12 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨਗਰ ਕੌਂਸਲ ਦੇ ਸੀਨੀ. ਮੀਤ ਪ੍ਰਧਾਨ ਦੀ ਚੋਣ ਦੇ ਮਾਮਲੇ ਸਬੰਧੀ ਮਾਣਯੋਗ ਹਾਈਕੋਰਟ ਨੇ ਅਗਲੀ ਤਾਰੀਖ਼ 11 ਮਈ ਪਾ ਦਿੱਤੀ ਹੈ, ਤਦ ਤੱਕ ਕੰਵਰਪਾਲ ਸਿੰਘ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਬਣੇ ਰਹਿਣਗੇ | ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਪਿਛਲੇ ਸਾਲ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ | ਇਸ ਦੌਰਾਨ ਨਗਰ ਕੌਂਸਲ ਦੇ ਸੀਨੀ. ਮੀਤ ਪ੍ਰਧਾਨ ਦੀ ਚੋਣ 19 ਜਨਵਰੀ ਹੋਈ ਤੇ ਚੋਣ ਦੌਰਾਨ ਸੱਤ੍ਹਾਪੱਖੀ ਕੌਂਸਲਰਾਂ ਨੇ ਕੰਵਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਜਗਜੀਤ ਸਿੰਘ ਜੱਗੀ ਨੂੰ ਮੀਤ ਪ੍ਰਧਾਨ ਚੁਣ ਲਿਆ ਸੀ | ਇਸ ਚੋਣ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਚੋਣ ਦਾ ਬਾਈਕਾਟ ਕਰ ਦਿੱਤਾ ਸੀ | ਨਗਰ ਕੌਂਸਲ ਦੇ ਕਾਰਜਾਂ ਨੂੰ ਚਲਾਉਣ ਲਈ ਸੀਨੀ. ਮੀਤ ਪ੍ਰਧਾਨ ਕੰਵਰਪਾਲ ਸਿੰਘ ਕਾਰਜਕਾਰੀ ਪ੍ਰਧਾਨ ਬਣਾਏ ਸਨ | ਇਸ ਚੋਣ ਨੂੰ ਗੈਰ ਕਾਨੂੰਨੀ ਦੱਸਦਿਆਂ ਸਾਬਕਾ ਪ੍ਰਧਾਨ ਰਾਣਾ ਦੇ ਭਰਾ ਕੌਂਸਲਰ ਰਵਿੰਦਰਪਾਲ ਰਾਜੂ ਵਲੋਂ ਮਾਣਯੋਗ ਪੰਜਾਬ ਅਤੇ ਹਾਈਕੋਰਟ 'ਚ ਚੈਿਲੰਜ ਕੀਤਾ ਸੀ, ਜਿਸਦੀ ਪਹਿਲੀ ਤਾਰੀਖ਼ 31 ਜਨਵਰੀ ਸੀ | ਉਸ ਤਾਰੀਖ਼ ਦੌਰਾਨ ਕੌਂਸਲਰ ਰਵਿੰਦਰਪਾਲ ਰਾਜੂ ਆਪਣਾ ਪੱਖ ਨਾ ਪੇਸ਼ ਕਰ ਸਕੇ, ਜਿਸਦੀ ਅਗਲੀ ਤਾਰੀਖ਼ 11 ਮਾਰਚ ਪਈ ਸੀ | ਇਸ ਦੌਰਾਨ ਕੱਲ੍ਹ ਵੀ 11 ਮਾਰਚ ਨੂੰ ਸੀਨੀ. ਮੀਤ ਪ੍ਰਧਾਨ ਦੀ ਚੋਣ ਨੂੰ ਗੈਰ ਕਾਨੂੰਨੀ ਦੱਸਣ ਦੇ ਮਾਮਲੇ 'ਚ ਪੁਖਤਾ ਜਾਣਕਾਰੀ ਪੇਸ਼ ਨਾ ਕਰ ਸਕਣ ਕਰਕੇ ਅਦਾਲਤ ਨੇ ਅਗਲੀ ਤਾਰੀਖ਼ 11 ਮਈ ਪਾ ਦਿੱਤੀ ਹੈ | ਇੱਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਕੌਂਸਲਰਾਂ ਦਾ ਕਾਰਜਕਾਲ ਅਪ੍ਰੈਲ ਦੇ ਆਖ਼ਰੀ ਹਫ਼ਤੇ ਪੂਰਾ ਹੋ ਰਿਹਾ ਹੈ, ਇਸ ਕਾਰਨ ਨਗਰ ਕੌਂਸਲ ਕਮੇਟੀ ਦੇ ਭੰਗ ਹੋਣ ਤੱਕ ਹੁਣ ਕੰਵਰਪਾਲ ਸਿੰਘ ਕਾਰਜਕਾਰੀ ਪ੍ਰਧਾਨ ਬਣੇ ਰਹਿਣਗੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਰਾਣਾ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਸਪੈਂਡ ਕਰ ਦਿੱਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਏਜੰਸੀ ਐੱਨ.ਸੀ.ਬੀ. ਵਲੋਂ ਸਰਪੰਚ ਘਰੋਂ ਫੜ੍ਹੀ ਹੈਰੋਇਨ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢੀ-ਦਿਉਲ ਅਗਲੀ ਖ਼ਬਰ 36ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਤਿੰਨ ਰੋਜ਼ਾ ਗੁਰਮਤਿ ਸਮਾਗਮ 20 ਤੋਂ <br/>
Ad Position 24