26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕੇਂਦਰੀ ਏਜੰਸੀ ਐੱਨ.ਸੀ.ਬੀ. ਵਲੋਂ ਸਰਪੰਚ ਘਰੋਂ ਫੜ੍ਹੀ ਹੈਰੋਇਨ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢੀ-ਦਿਉਲ

Ad Position 21
No active advertisement
ਅਜੀਤ ਡੈਸਕ 13-03-2026
ਮੁੱਲਾਂਪੁਰ-ਦਾਖਾ, 12 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਨਸ਼ਾ ਤਸਕਰੀ ਦੇ ਨਾਲ ਸੰਗਠਿਤ ਅਪਰਾਧ 'ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਪਿਛਲੇ ਇਕ ਵਰ੍ਹੇ ਤੋਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰ ਕੇ ਪੰਜਾਬ ਦੇ ਖਜਾਨੇ 'ਤੇ ਵਾਧੂ ਬੋਝ ਪਾ ਰਹੀ ਹੈ, ਜਦਕਿ ਨਾ ਤਾਂ ਗੈਂਗਸਟਰਵਾਦ ਨੂੰ ਠੱਲ© ਪਈ ਨਾ ਹੀ ਯੁੱਧ ਨਸ਼ਿਆਂ ਵਿਰੁੱਧ ਦਾ ਕੋਈ ਸਾਰਥਿਕ ਸਿੱਟਾ ਸਾਹਮਣੇ ਆਇਆ, ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦ ਕੇਂਦਰੀ ਏਜੰਸੀ ਐੱਨ.ਸੀ.ਬੀ. ਵਲੋਂ ਆਮ ਆਦਮੀ ਪਾਰਟੀ ਦੇ ਸਰਪੰਚ ਘਰੋਂ ਕਰੋੜਾਂ ਦੀ ਹੈਰੋਇਨ ਫੜ੍ਹੀ, ਜਿਸ ਨਾਲ ਨਸ਼ਿਆਂ ਵਿਰੁੱਧ ਮੁਹਿੰਮ ਦਾ ਚਿਹਰਾ ਬੇਨਕਾਬ ਹੋਇਆ, ਇਹ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਕੀਤੀ ਗਈ | ਜਸਕਰਨ ਸਿੰਘ ਦਿਉਲ ਨੇ ਕਿਹਾ ਕਿ 12-15 ਗੋਲੀਆਂ ਤੋਂ ਲੈ ਕੇ ਕੁਝ ਗ੍ਰਾਮ ਸਮੈਕ ਦੇ ਮੁਕੱਦਮੇ ਪੁਲਿਸ ਅਕਸਰ ਦਰਜ ਕਰ ਰਹੀ ਹੈ, ਜਦਕਿ 'ਆਪ' ਪਾਰਟੀ ਦੇ ਵਲੰਟੀਅਰ ਕਿੱਲੋਆਂ 'ਚ ਸਮੈਕ, ਹੈਰੋਇਨ ਘਰੇ ਨੱਪੀ ਬੈਠੇ ਹਨ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਨਾਲ ਜੁੜੇ ਸਰਪੰਚ ਘਰੋਂ ਕਰੋੜਾਂ ਦੀ ਲਾਗਤ ਹੈਰੋਇਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਪ੍ਰਾਪਤੀ ਸ਼ਲਾਘਾਯੋਗ ਹੈ, ਸੱਤ੍ਹਧਾਰੀ ਪਾਰਟੀ 'ਚ ਰਹਿ ਕੇ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਰਾਏਕੋਟ ਵਿਖੇ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਜਗਰਾਉਂ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਦੇ ਮਾਮਲੇ ਸੰਬੰਧੀ ਅਗਲੀ ਸੁਣਵਾਈ 11 ਮਈ ਨੂੰ
Ad Position 24