ਬੱਸ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਰਕੇ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਥਾਣਾ ਜੋਧਾਂ ਅੱਗੇ ਦਿੱਤਾ ਧਰਨਾ
ਅਜੀਤ ਡੈਸਕ
13-03-2026
ਇਸ ਮੌਕੇ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਸਾਹਿਬਮੀਤ ਸਿੰਘ ਨੇ ਕਿਹਾ ਕਿ ਸਕੂਲ ਬੱਸ ਦੇ ਡਰਾਈਵਰ ਤੇ ਕੰਡਕਟਰ ਵਲੋਂ ਜੋ ਵੀ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਉਹ ਬਹੁਤ ਹੀ ਨਿੰਦਿਆ ਯੋਗ ਹੈ¢ ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਵਲੋਂ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਪ੍ਰਬੰਧਕ ਪੁਲਿਸ ਥਾਣਾ ਪਹੁੰਚੇ ਹਨ ਪਰ ਧਰਨਾਕਾਰੀ ਅਕੈਡਮੀ ਦੇ ਕਿਸੇ ਜ਼ਿੰਮੇਵਾਰ ਪ੍ਰਬੰਧਕ ਨਾਲ ਗੱਲ ਕਰਨ ਲਈ ਬਜ਼ਿਦ ਹਨ¢ ਹੁਣ ਦੋਵੇਂ ਧਿਰਾਂ ਨੂੰ ਕੱਲ੍ਹ ਦਾ ਸਮਾਂ ਦਿੱਤਾ ਗਿਆ ਹੈ | ਜੇਕਰ ਕੱਲ੍ਹ ਵੀ ਅਕੈਡਮੀ ਵਲੋਂ ਕੋਈ ਪ੍ਰਬੰਧਕ ਨਾ ਪੁੱਜਾ ਤਾਂ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇੰਚਾਰਜ ਸਾਹਿਬਮੀਤ ਸਿੰਘ ਵਲੋਂ ਭਰੋਸਾ ਦਿਵਾਉਣ 'ਤੇ ਧਰਨਾਕਾਰੀ ਵਲੋਂ ਧਰਨਾ ਖ਼ਤਮ ਕੀਤਾ ਗਿਆ ਅਤੇ ਚਿਤਾਵਨੀ ਵੀ ਦਿੱਤੀ ਗਈ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਕਾਲੀ ਅਕੈਡਮੀ ਰਛੀਨ ਵਿਖੇ ਵੀ ਧਰਨਾ ਲਗਾਇਆ ਜਾਵੇਗਾ¢ ਇਸ ਮੌਕੇ ਤਰਸੇਮ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਸਰਾਭਾ, ਸੁਖਵਿੰਦਰ ਸਿੰਘ ਡਾਂਗੋਂ, ਸੁਰਿੰਦਰ ਸਿੰਘ ਡਾਂਗੋਂ, ਕੁਲਵੰਤ ਸਿੰਘ ਡਾਂਗੋਂ, ਬਲਦੇਵ ਸਿੰਘ ਸਰਾਭਾ, ਗੁਰਤੇਜ ਸਿੰਘ ਪੱਖੋਵਾਲ, ਰਾਜੂ ਡਾਂਗੋਂ, ਕੁਲਜੀਤ ਸਿੰਘ ਐਤੀਆਣਾ, ਕੁਲਦੀਪ ਸਿੰਘ ਕੈਲੇ, ਅਮਰਜੀਤ ਕੌਰ ਡਾਂਗੋਂ, ਸੰਦੀਪ ਕੌਰ ਪੱਖੋਵਾਲ, ਕਰਨਦੀਪ ਕੌਰ ਡਾਂਗੋਂ, ਕੁਲਦੀਪ ਕੌਰ ਪੱਖੋਵਾਲ, ਰੁਪਿੰਦਰ ਕੌਰ ਪੱਖੋਵਾਲ ਆਦਿ ਹਾਜ਼ਰ ਸਨ |