20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖੁਰਾਕ ਅਤੇ ਸਪਲਾਈ ਵਿਭਾਗ ਨੇ ਘਰੇਲੂ ਸਿਲੰਡਰ ਵਰਤਣ ਵਾਲੇ ਦੁਕਾਨਦਾਰਾਂ 'ਤੇ ਮਾਰੇ ਛਾਪੇ-12 ਸਿਲੰਡਰ ਕੀਤੇ ਜ਼ਬਤ

Ad Position 21
No active advertisement
ਅਜੀਤ ਡੈਸਕ 28-03-2026
ਜਗਰਾਉਂ, 27 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਖੁਰਾਕ ਅਤੇ ਸਪਲਾਈ ਵਿਭਾਗ ਜਗਰਾਉਂ ਵਲੋਂ ਡੀ.ਐੱਫ.ਐੱਸ.ਓ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰ ਦੁਕਾਨਾਂ 'ਤੇ ਵਰਤਣ ਵਾਲਿਆਂ ਵਿਰੁੱਧ ਛਾਪੇਮਾਰੀ ਕਰਕੇ ਵੱਖ-ਵੱਖ ਹੋਟਲਾਂ ਅਤੇ ਰੇਹੜ੍ਹੀਆਂ ਤੋਂ 12 ਸਿਲੰਡਰ ਜਬਤ ਕੀਤੇ | ਇਸ ਸਬੰਧੀ ਏ.ਐੱਫ.ਐੱਸ.ਓ ਬੇਅੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸੂਚਨਾਵਾਂ ਮਿਲੀਆਂ ਸਨ ਕਿ ਸ਼ਹਿਰ 'ਚ ਕਾਰੋਬਾਰੀ, ਰੇਹੜ੍ਹੀਆਂ ਵਾਲੇ ਘਰੇਲੂ ਗੈਸ ਦੇ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ | ਇਸ ਤਹਿਤ ਜਗਰਾਉਂ ਸ਼ਹਿਰ 'ਚ ਚੈਕਿੰਗ ਕੀਤੀ ਗਈ | ਜਿਸ ਦੌਰਾਨ ਘਰੇਲੂ ਖ਼ਪਤ ਵਾਲੇ 12 ਸਿਲੰਡਰ ਜਬਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕਾਰੋਬਾਰ ਤੇ ਦੁਕਾਨਦਾਰ ਸਿਰਫ਼ ਵਪਾਰਕ ਸਿਲੰਡਰਾਂ ਦੀ ਹੀ ਵਰਤੋਂ ਕਰਨ | ਸ਼ਹਿਰ 'ਚ ਇਹ ਛਾਪੇਮਾਰੀ ਚੱਲਦੀ ਰਹੇਗੀ | ਉਨ੍ਹਾਂ ਕਾਰੋਬਾਰੀਆਂ ਨੂੰ ਵਪਾਰਕ ਸਿਲੰਡਰ ਹੀ ਵਰਤਣ ਦੀ ਨਸੀਅਤ ਦਿੱਤੀ ਹੈ | ਇਸ ਸਮੇਂ ਛਾਪੇਮਾਰੀ ਟੀਮ 'ਚ ਇੰਸਪੈਕਟਰ ਹਰਜੀਤ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਇੰਸਪੈਕਟਰ ਰਾਜਨ ਤਿਵਾੜੀ ਆਦਿ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿੱਧਵਾਂ ਕਲਾਂ ਵਿਖੇ ਸ: ਦਲਜੀਤ ਸਿੰਘ ਮਾਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਜੇਬ-ਕਤਰਿਆਂ ਨੇ ਸੰਗਤ ਨੂੰ ਵੀ ਨਹੀਂ ਬਖ਼ਸ਼ਿਆ
Ad Position 24