20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਸਿੱਧਵਾਂ ਕਲਾਂ ਵਿਖੇ ਸ: ਦਲਜੀਤ ਸਿੰਘ ਮਾਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 28-03-2026
ਚੌਂਕੀਮਾਨ, 27 ਮਾਰਚ (ਤੇਜਿੰਦਰ ਸਿੰਘ ਚੱਢਾ)-ਮਨਪ੍ਰੀਤ ਸਿੰਘ ਮੰਨਾ ਮਾਨ ਕੈਨੇਡਾ ਦੇ ਸਤਿਕਾਰਯੋਗ ਪਿਤਾ ਅਤੇ ਹਰਪ੍ਰੀਤ ਸਿੰਘ ਮਾਨ ਤੇ ਰਛਪਾਲ ਸਿੰਘ ਲਾਲੀ ਮਾਨ ਦੇ ਭਰਾ ਸ: ਦਲਜੀਤ ਸਿੰਘ ਮਾਨ (ਸਿੱਧਵਾਂ ਕਲਾਂ) ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਪਾਤਿਸ਼ਾਹੀ ਛੇਵੀ ਪਿੰਡ ਸਿੱਧਵਾਂ ਕਲਾਂ (ਜਗਰਾਉਂ) ਵਿਖੇ ਕਰਵਾਇਆ ਗਿਆ | ਇਸ ਮੌਕੇ ਪ੍ਰਕਾਸ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਵਰਿੰਦਰ ਸਿੰਘ ਤੇ ਭਾਈ ਸੰਤੋਖ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਨਿਰਮਲ ਸਿੰਘ ਖ਼ਾਲਸਾ ਸਿੱਧਵਾਂ ਨੇ ਸ: ਦਲਜੀਤ ਸਿੰਘ ਮਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ: ਦਲਜੀਤ ਸਿੰਘ ਮਾਨ ਮਿਹਨਤੀ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਸਖ਼ਤ ਮਿਹਨਤ ਕੀਤੀ ਤੇ ਆਪਣੇ ਭਰਾ ਹਰਪ੍ਰੀਤ ਸਿੰਘ ਮਾਨ ਤੇ ਰਛਪਾਲ ਸਿੰਘ ਲਾਲੀ ਮਾਨ ਨਾਲ ਮਿਲ ਮਾਨ ਪਰਿਵਾਰ ਦਾ ਨਾਮ ਇਲਾਕੇ ਵਿਚ ਬਣਾਇਆ ਤੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਮੰਨਾ ਮਾਨ ਨੂੰ ਕੈਨੇਡਾ ਵਿਚ ਸੈਟਲਡ ਕੀਤਾ ਤੇ ਆਪ ਜੀ ਨੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਸਮੇਤ ਪਿੰਡ ਦੀ ਬਿਹਤਰੀ ਲਈ ਤੱਤਪਰ ਰਹੇ | ਇਸ ਮੌਕੇ ਸ: ਦਲਜੀਤ ਸਿੰਘ ਮਾਨ ਦੇ ਸਪੁੱਤਰ ਮਨਪ੍ਰੀਤ ਸਿੰਘ ਮੰਨਾ ਮਾਨ ਕੈਨੇਡਾ ਅਤੇ ਭਤੀਤੇ ਹਰਸਿਮਰਨ ਸਿੰਘ ਮਾਨ ਤੇ ਹਰਮਨ ਮਾਨ ਕੈਨੇਡਾ ਵਲੋਂ ਉਨ੍ਹਾਂ ਦੀ ਯਾਦ ਵਿਚ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਗਦ ਰਾਸ਼ੀ ਭੇਟ ਕੀਤੀ | ਇਸ ਮੌਕੇ ਜੱਥੇਦਾਰ ਵੱਸਣ ਸਿੰਘ ਜਫਰਵਾਲ, ਦਾਇਆ ਸਿੰਘ ਲਾਹੌਰੀਆਂ, ਸਾਬਕਾ ਵਿਧਾਇਕ ਐਸ.ਆਰ ਕਲੇਰ, ਗੀਤਾ ਗਰੇਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਨਜਿੰਦਰ ਸਿੰਘ ਆਸੀ, ਸੁਖਵਿੰਦਰ ਸਿੰਘ ਸਿੱਧੂ, ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਹਰਪਾਲ ਸਿੰਘ ਚੀਮਾਂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਹਰਸਿਮਰਨ ਸਿੰਘ ਦਾਖਾ, ਨਰਿੰਦਰ ਸਿੰਘ ਬੀ.ਕੇ ਗੈਸ ਵਾਲੇ, ਜਬਰਜੰਗ ਸਿੰਘ ਸੇਖੋ ਮੁੱਲਾਪੁਰ, ਚੇਅਰਮੈਨ ਦੀਦਾਰ ਸਿੰਘ ਮਲਕ, ਨੰਭਰਦਾਰ ਹਰਚਰਨ ਸਿੰਘ ਤੂਰ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ, ਹਰਮਨ ਗਾਲਿਬ, ਸਾਬਕਾ ਸਰਪੰਚ ਨਿਰਭੈ ਸਿੰਘ ਅਲੀਗੜ੍ਹ ਤੇ ਸਰਪੰਚ ਗੁਰਮੇਲ ਸਿੰਘ ਦਾਦ ਨੇ ਮਾਨ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ | ਇਸ ਮੌਕੇ ਸਹਿਜਪ੍ਰੀਤ ਸਿੰਘ ਮਾਂਗਟ, ਤਰਲੋਚਨ ਸਿੰਘ ਲਲਤੋਂ, ਸਰਨਜੀਤ ਸਿੰਘ ਗਰੇਵਾਲ, ਕਰਨਵੀਰ ਸਿੰਘ ਸੇਖੋ, ਜਸਕੀਰਤ ਸਿਮਘ ਸੇਖੋ, ਸਰਪੰਚ ਸੁਖਜੀਤ ਸਿੰਘ ਦਾਦ, ਚਰਨਜੀਤ ਸਿੰਘ ਦਾਖਾ, ਜਗਜੀਤ ਸਿੰਘ ਸਰਪੰਚ, ਲਾਲੀ ਦਾਖਾ, ਤਰਨਜੀਤ ਸਿੰਘ ਤਰਨਾ ਅਖਾੜਾ, ਅਜੈ ਜਗਰਾਉ, ਸਰਨਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧਵਾਂ (ਸਿੱਧੂ ਖੇਤੀਬਾੜੀ ਸਟੋਰ), ਬਾਬਾ ਮੁਖਤਿਆਰ ਸਿੰਘ ਮਾਨ, ਪ੍ਰਧਾਨ ਬਿੰਦਰ ਸਿੱਧੂ ਮਨੀਲਾ, ਨਰਿੰਦਰਪਾਲ ਸਿੰਘ ਨਿੰਦਾ ਸਿੱਧਵਾਂ, ਰਾਣਾ ਸਿੱਧੂ ਯੂ.ਐੱਸ.ਏ, ਦਵਿੰਦਰ ਸਿੰਘ ਲਾਂਪਰਾ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਪਾਲੀ ਸਿੱਧਵਾਂ, ਮਾ:ਪਰਮਜੀਤ ਸਿੰਘ ਸਿੱਧਵਾਂ, ਚੇਅਰਮੈਨ ਬਲਜੀਤ ਸਿੰਘ ਬਿੱਲੂ, ਪ੍ਰਧਾਨ ਉਪਿੰਦਰ ਸਿੰਘ ਸਿੱਧਵਾਂ, ਸਾਬਕਾ ਪੰਚ ਹਰਦੇਵ ਸਿੰਘ ਸਿੱਧੂ, ਰੁਘਬੀਰ ਸਿੰਘ ਸਿੱਧਵਾਂ, ਗੁਰਚੇਤ ਸਿੰਘ ਸਿੱਧਵਾਂ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਗਰੀਬ ਰੇਹੜੀ ਫੜ੍ਹੀ ਵਾਲਿਆਂ ਨੂੰ ਨੋਟਿਸ ਭੇਜਣ ਖ਼ਿਲਾਫ਼ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ... ਅਗਲੀ ਖ਼ਬਰ ਖੁਰਾਕ ਅਤੇ ਸਪਲਾਈ ਵਿਭਾਗ ਨੇ ਘਰੇਲੂ ਸਿਲੰਡਰ ਵਰਤਣ ਵਾਲੇ ਦੁਕਾਨਦਾਰਾਂ 'ਤੇ ਮਾਰੇ ਛਾਪੇ-12 ਸਿਲੰਡਰ ਕੀਤੇ ਜ਼ਬਤ
Ad Position 24