19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹੰਬੜਾਂ ਸਿੱਧਵਾਂ ਬੇਟ ਸੜਕ ਬਣਨ ਦੇ ਸਮੇਂ ਦੌਰਾਨ ਹੀ ਟੁੱਟਣੀ ਹੋਈ ਸ਼ੁਰੂ

Ad Position 21
No active advertisement
ਅਜੀਤ ਡੈਸਕ 28-03-2026
ਹੰਬੜਾਂ, 27 ਮਾਰਚ (ਮੇਜਰ ਹੰਬੜਾਂ)-ਲੁਧਿਆਣਾ ਵਾਇਆ ਹੰਬੜਾਂ-ਸਿੱਧਵਾਂ ਬੇਟ ਸੜਕ ਬਣਨ ਦੇ ਸਮੇਂ ਦੌਰਾਨ ਹੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਤੇ ਸੜਕ 'ਤੇ ਪਾਏ ਗਏ ਘਟੀਆਂ ਕਿਸਮ ਦੇ ਮਟੀਰੀਅਲ ਨੂੰ ਲੈ ਕੇ ਸੜਕ ਬਣਾਏ ਜਾਣ ਵਾਲੇ ਠੇਕੇਦਾਰ ਅਤੇ ਪ੍ਰਸ਼ਾਸਨ 'ਤੇ ਲੋਕ ਸਵਾਲ ਖੜੇ ਕਰਨ ਲੱਗੇ ਹਨ ਤੇ ਜਿਸ ਸਬੰਧੀ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਉਕਤ ਸੜਕ 'ਚ ਵਲੀਪੁਰ ਖੁਰਦ ਨੇੜੇ ਪਏ ਟੋਏ ਦਿਖਾਉਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਅਕਾਲੀ ਦਲ ਸਰਕਾਰ ਸਮੇਂ ਬਣਾਇਆ ਗਿਆ ਸੀ ਤੇ ਅੱਜ ਤੱਕ ਉਕਤ ਸੜਕ ਮਜਬੂਤ ਦਿਖਾਈ ਦੇ ਰਹੀ ਸੀ, ਪਰ ਹੁਣ ਤਾਂ ਲੱਗਦਾ ਹੈ ਕਿ ਅਗਲੇ ਮੀਂਹ ਤੱਕ ਸੜਕ 'ਚ ਵੱਡੇ ਟੋਏ ਪੈ ਜਣਗੇ, ਜਿਸ ਪਾਸੇ ਆਪ ਸਰਕਾਰ ਨੂੰ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਤੇ ਉਕਤ ਸੜਕ ਬਣਾਏ ਜਾਣ 'ਚ ਵਰਤੀ ਗਈ ਘਟੀਆ ਕੁਆਲਿਟੀ ਦੀ ਲੁੱਕ ਅਤੇ ਬੱਜ਼ਰੀ ਦੀ ਜਾਂਚ ਹੋਣੀ ਚਾਹੀਦੀ ਹੈ | ਪ੍ਰਧਾਨ ਧਾਲੀਵਾਲ, ਸਾਬਕਾ ਸਰਪੰਚ ਕੋਟਲੀ, ਸਾਬਕਾ ਸਰਪੰਚ ਕਲੇਰ ਨੇ ਹੋਰ ਕਿਹਾ ਕਿ ਸੜਕ ਬਣਾਏ ਜਾਣ ਸਮੇਂ ਬੁਹਤੇ ਥਾਵਾਂ ਤੋਂ ਸੜਕ ਬਣਾਏ ਜਾਣ ਤੋਂ ਛੱਡ ਦਿੱਤੀ ਗਈ ਹੈ ਜਿਸ ਨਾਲ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਇਸ ਦੀ ਵੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਜਦੋਂ ਵੀ ਸੜਕ ਬਣੀ ਹੈ ਉਸ ਵਕਤ ਇਕ ਸਾਰ ਸੜਕ ਬਣਾਈ ਗਈ ਸੀ ਤੇ ਹੁਣ ਟੋਟਿਆਂ ਦੇ ਰੂਪ 'ਚ ਸੜਕ ਬਣਾਈ ਜਾ ਰਹੀ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਤੇ ਲੋਕ ਸੜਕ ਬਣਾਏ ਜਾਣ ਦੇ ਕੀੜੀ ਚਾਲ ਚੱਲ ਰਹੇ ਕੰਮਾਂ ਤੋਂ ਬੇਹੱਦ ਦੁਖੀ ਹਨ |
Ad Position 22
No active advertisement
ਪਿਛਲੀ ਖ਼ਬਰ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਅਗਲੀ ਖ਼ਬਰ 'ਆਪ' ਸਰਕਾਰ ਨੇ 4 ਸਾਲਾਂ ਦੇ ਰਾਜਭਾਗ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿਖਾਇਆ
Ad Position 24