ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦੀ ਨੂਰਪੁਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੇ ਸਕੱਤਰ ਸੁਰਿੰਦਰਪਾਲ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਉਨ੍ਹਾਂ ਦੀਆਂ 37 ਸਾਲ 9 ਮਹੀਨੇ 2 ਦਿਨ ਦੀਆਂ ਬੇਦਾਗ ਸੇਵਾਵਾਂ ਬਦਲੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਭਾ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਸੁਖਪਾਲ ਸਿੰਘ ਗੋਂਦਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਰੇਕ ਨੌਕਰੀ ਪੇਸ਼ੇ ਵਾਲੇ ਵਿਅਕਤੀ ਨੂੰ ਬੇਦਾਗ ਸੇਵਾਵਾਂ ਨਿਭਾਉਂਦਿਆ ਆਪਣੇ ਕਿੱਤੇ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਸੁਰਿੰਦਰਪਾਲ ਵਲੋਂ ਵੀ ਲੰਮਾ ਅਰਸਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਹੈ ਅਤੇ ਕਿਸਾਨ ਭਰਾਵਾਂ ਦੀ ਹਰ ਸਮੇਂ ਮਦਦ ਕੀਤੀ ਹੈ | ਜਿੰਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਯਾਦ ਕਰਦਿਆਂ ਅੱਜ ਸਭਾ ਦੇ ਪ੍ਰਧਾਨ ਮੋਹਣ ਸਿੰਘ ਸਿੱਧੂ ਗੋਂਦਵਾਲ ਤੇ ਸਭਾ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਹਾਰ ਪਹਿਨਾ ਕੇ ਮੁਬਾਰਕਵਾਦ ਦਿੰਦਿਆਂ ਵਿਦਾਇਗੀ ਦਿੱਤੀ | ਇਸ ਮੌਕੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਸਰਪੰਚ ਬਲਦੇਵ ਸਿੰਘ ਖ਼ਾਲਸਾ ਗੋਂਦਵਾਲ, ਅਮਰਜੀਤ ਸਿੰਘ ਨੂਰਪੁਰਾ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਗਰੇਵਾਲ ਨੂਰਪੁਰਾ, ਮੀਤ ਪ੍ਰਧਾਨ ਸੰਦੀਪ ਸਿੰਘ ਸਿੱਧੂ, ਮੈਂਬਰ ਬਲਵੰਤ ਸਿੰਘ ਗਿੱਲ, ਗੁਰਨਾਮ ਸਿੰਘ ਹੇਅਰ, ਚਰਨਜੀਤ ਕੌਰ ਨੂਰਪੁਰਾ, ਨੱਥਾ ਸਿੰਘ ਗੋਂਦਵਾਲ, ਹਰਜਿੰਦਰ ਸਿੰਘ ਖੰਗੂੜਾ, ਜਸਮਨਦੀਪ ਸਿੰਘ ਤੱਤਲਾ ਗੋਂਦਵਾਲ, ਕੁਲਵਿੰਦਰ ਕੌਰ ਸਿੱਧੂ, ਕੈਪਟਨ ਅਮਰ ਸਿੰਘ ਗੋਂਦਵਾਲ, ਪੰਚ ਗੁਰਮੇਲ ਸਿੰਘ, ਪੰਚ ਦਵਿੰਦਰ ਸਿੰਘ ਗੋਂਦਵਾਲ, ਪੰਚ ਜਸਵੰਤ ਸਿੰਘ ਗੋਂਦਵਾਲ, ਲਖਵੀਰ ਸਿੰਘ ਪ੍ਰਧਾਨ ਵੇਰਕਾ ਸੁਸਾਇਟੀ ਗੋਂਦਵਾਲ, ਮੈਨੇਜਰ ਕੁਲਦੀਪ ਸਿੰਘ ਗੋਂਦਵਾਲ, ਸਾਬਕਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਗੋਂਦਵਾਲ, ਸਭਾ ਦੇ ਮੌਜੂਦਾ ਸਕੱਤਰ ਹਰਵਿੰਦਰ ਸਿੰਘ ਗੋਂਦਵਾਲ ਆਦਿ ਹਾਜ਼ਰ ਸਨ |