07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਧਰਮਕੋਟ-ਲੁਧਿਆਣਾ ਸੜਕ 'ਤੇ ਪਿੰਡ ਪੱਤੀ ਮੁਲਤਾਨੀ ਤੋਂ ਪਿੰਡ ਭੈਣੀ ਅਰਾਈਆਂ ਤੱਕ ਰਹਿੰਦੀ ਪ੍ਰੀਮਿਕਸ ਜਲਦੀ ਪਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 04-04-2026
ਸਿੱਧਵਾਂ ਬੇਟ, 3 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਲੰਬੇ ਸਮੇਂ ਤੋਂ ਟੁੱਟੀ ਪਈ ਸੜਕ ਨੂੰ ਲੈ ਕੇ ਖੱਜ਼ਲ-ਖੁਆਰ ਹੋ ਰਹੇ ਲੋਕਾਂ ਨੇ ਉਸ ਸਮੇਂ ਵੱਡੀ ਰਾਹਤ ਮਹਿਸੂਸ ਕੀਤੀ ਸੀ, ਜਦੋਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਣਥੱਕ ਕੋਸ਼ਿਸ਼ਾਂ ਸਦਕਾ ਲੋਕ ਨਿਰਮਾਣ ਵਿਭਾਗ (ਪੁਲ ਤੇ ਸੜਕਾਂ) ਨੇ ਸਿੱਧਵਾਂ ਬੇਟ-ਲੁਧਿਆਣਾ ਮਾਰਗ 'ਤੇ ਪਿੰਡ ਮਲਕਪੁਰ ਤੋਂ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕੀਤੀ | ਪਹਿਲਾਂ ਮਹਿਕਮੇ ਨੇ ਇਸ ਸੜਕ 'ਤੇ ਪਿੰਡ ਗੌਂਸਪੁਰ ਤੋਂ ਹੰਬੜਾਂ ਤੱਕ ਪ੍ਰੀਮਿਕਸ ਨਾ ਪਾਈ ਅਤੇ ਬਾਅਦ ਵਿਚ ਪਿੰਡ ਭੁਮਾਲ ਤੱਕ ਪ੍ਰੀਮਿਕਸ ਪਾ ਕੇ ਠੇਕੇਦਾਰ ਨੇ ਕੰਮ ਰੋਕ ਦਿੱਤਾ | ਜਦਕਿ ਮਹਿਕਮੇ ਨੇ 31 ਮਈ ਤੱਕ ਪੂਰੀ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਗੱਲ ਆਖੀ ਸੀ | ਕੰਮ ਬੰਦ ਹੋਣ 'ਤੇ ਹੁਣ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਜਿਹੜੀ ਸੜਕ ਹੁਣ ਪੱਤੀ ਮੁਲਤਾਨੀ ਤੱਕ ਪ੍ਰੀਮਿਕਸ ਪਾਉਣ ਤੋਂ ਰਹਿੰਦੀ ਹੈ ਉਸ ਦਾ ਬਹੁਤ ਹੀ ਬੁਰਾ ਹਾਲ ਹੈ | ਹੁਣ ਕਣਕ ਦਾ ਸੀਜਨ ਵੀ ਆ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਕਣਕ ਨਾਲ ਭਰੀਆਂ ਟਰੈਕਟਰ-ਟਰਾਲੀਆਂ ਮੰਡੀਆਂ ਵਿਚ ਲਿਆਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਵੇਗਾ | ਇਲਾਕੇ ਦੇ ਕਿਸਾਨਾਂ ਜੋਗਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਟੂਸਾ, ਕੁਲਦੀਪ ਸਿੰਘ ਗਿੱਲ, ਅਵਤਾਰ ਸਿੰਘ ਸਾਬਕਾ ਸਰਪੰਚ, ਡਾ. ਜਗਦੇਵ ਸਿੰਘ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ, ਕਰਮਜੀਤ ਸਿੰਘ ਬੁੱਟਰ, ਸਵਰਨਜੀਤ ਸਿੰਘ, ਅਮਨਾ ਥਿੰਦ ਆਦਿ ਨੇ ਮੰਗ ਕੀਤੀ ਹੈ ਕਿ ਰਹਿੰਦੀ ਸੜਕ 'ਤੇ ਤੁਰੰਤ ਪ੍ਰੀਮਿਕਸ ਪਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਇਸ ਸਬੰਧੀ ਜਦੋਂ ਜੇ.ਈ. ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਠੇਕੇਦਾਰ ਕਿਤੇ ਹੋਰ ਚਲਾ ਗਿਆ ਸੀ, ਪਰ ਹੁਣ ਇਕ-ਦੋ ਦਿਨਾਂ ਤੱਕ ਕੰਮ ਸ਼ੁਰੂ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਆਰੰਭ ਅਗਲੀ ਖ਼ਬਰ ਇੰਸਪੈਕਟਰ ਹੀਰਾ ਸਿੰਘ ਨੇ ਥਾਣਾ ਸਦਰ ਰਾਏਕੋਟ ਦੇ ਮੁੱਖ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24