ਹਲਵਾਰਾ, 4 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਨਾਲ ਲੱਗਦੇ ਪਿੰਡ ਰਾਜੋਆਣਾ ਖੁਰਦ ਦੇ ਸਰਕਾਰੀ ਅਤੇ ਮਿਡਲ ਸਕੂਲ ਵਿਚ ਜਗਦੀਸ਼ਰ ਸਿੰਘ ਕਲੇਰ (ਯੂ.ਐੱਸ.ਏ) ਵਲੋਂ ਅਵਤਾਰ ਸਿੰਘ ਕਲੇਰ, ਧਰਮਪਾਲ ਸਿੰਘ ਅਤੇ ਪਿ੍ਤਪਾਲ ਸਿੰਘ ਪਾਲੀ ਦੇ ਸਹਿਯੋਗ ਨਾਲ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ | ਇਹ ਉਪਰਾਲਾ ਜਗਦੀਸ਼ਰ ਸਿੰਘ ਕਲੇਰ ਵਲੋਂ ਹਰ ਸਾਲ ਕੀਤਾ ਜਾਂਦਾ ਹੈ | ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਸ੍ਰੀਮਤੀ ਸ਼ਰਨਦੀਪ ਕੌਰ ਨੇ ਉਨ੍ਹਾਂ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਹੋਇਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਕਲੇਰ, ਸਾਬਕਾ ਸਰਪੰਚ ਨਿਰਭੈ ਸਿੰਘ, ਧਰਮਪਾਲ ਸਿੰਘ, ਸਕੂਲ ਇੰਚਾਰਜ ਸ੍ਰੀਮਤੀ ਸ਼ਰਨਦੀਪ ਕੌਰ, ਮੈਡਮ ਆਭਾ ਦੂਬੇ ਆਦਿ ਹਾਜ਼ਰ ਸਨ |