ਹਠੂਰ, 4 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਆਹਲੂਵਾਲੀਆ ਅਤੇ ਜ਼ਿਲ੍ਹਾ ਹੋਮਿਓਪੈਥੀ ਮੈਡੀਕਲ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ. ਇੰਚਾਰਜ ਸੀ.ਐੱਚ.ਸੀ ਹਠੂਰ ਡਾਕਟਰ ਅਮਨ ਸ਼ਰਮਾ ਅਤੇ ਡਾਕਟਰ ਅਜ਼ਾਦ ਰਾਏ ਹੋਮਿਓਪੈਥੀ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਅੱਜ ਭਾਈ ਜੈਤਾ ਜੀ ਧਰਮਸ਼ਾਲਾ ਹਠੂਰ ਵਿਚ ਹੋਮਿਓਪੈਥੀ ਕੈਂਪ ਲਾਇਆ ਗਿਆ | ਇਸ ਤੋਂ ਪਹਿਲਾਂ ਡਾਕਟਰ ਅਜ਼ਾਦ ਰਾਏ ਹੋਮਿਓਪੈਥੀ ਮੈਡੀਕਲ ਅਫ਼ਸਰ ਵਲੋਂ ਦੱਸਿਆ ਗਿਆ ਕਿ ਹੋਮਿਓਪੈਥੀ ਦੇ ਜਨਮਦਾਤਾ ਡਾਕਟਰ ਹੈਨੇਮਨ ਜੀ ਦੇ ਜਨਮ ਦਿਹਾੜੇ ਮੌਕੇ ਹੋਮਿਓਪੈਥੀ ਹਫ਼ਤਾ ਮਨਾਉਂਦੇ ਹੋਏ ਸੀ.ਐੱਚ.ਸੀ ਹਠੂਰ ਵਿਖੇ ਹੋਮਿਓਪੈਥੀ ਦੀ ਮਹੱਤਤਾ ਉੱਪਰ ਸੈਮੀਨਾਰ ਕਰਕੇ ਆਮ ਜਨਤਾ ਅਤੇ ਸਮੂਹ ਸਟਾਫ਼ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ, ਫਿਰ ਕੈਂਪ ਲਗਾਇਆ | ਜਿਸ ਵਿਚ 200 ਤੋਂ ਵੱਧ ਮਰੀਜ਼ਾਂ ਦਾ ਮੁਆਇਨਾ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਕੈਂਪ ਵਿਚ ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਵੀਰਪਾਲ ਕੌਰ ਸਟਾਫ਼ ਨਰਸ, ਵੀਨੂੰ ਸਿੰਗਲਾ, ਸੁਖਪਾਲ ਸਿੰਘ, ਨੀਰਜ ਕੁਮਾਰ ਤਿੰਨੋਂ ਫਾਰਮੇਸੀ ਅਫ਼ਸਰ, ਪਰਮਜੀਤ ਕੌਰ ਸੀਨੀਅਰ ਫਾਰਮੇਸੀ ਅਫ਼ਸਰ, ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ, ਬੂਟਾ ਸਿੰਘ ਹਰਮਿੰਦਰ ਸਿੰਘ, ਕੁਲਦੀਪ ਸਿੰਘ ਬਿੰਜਲ, ਕੁਲਦੀਪ ਸਿੰਘ ਓਟ ਕੌਂਸਲਰ, ਤਜਿੰਦਰਪਾਲ ਸਿੰਘ ਵਿਕਾਸ ਨਈਅਰ ਹੋਮਿਓਪੈਥੀ ਫਾਰਮੇਸੀ ਅਫ਼ਸਰ, ਲੱਜਿਆਵਤੀਜੈਨਮੈਮੋਰੀਅਲ ਨਰਸਿੰਗ ਕਾਲਜ ਦੇ ਵਿਦਿਆਰਥੀ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ |