ਸਰਕਾਰੀ ਪ੍ਰਾਇਮਰੀ ਸਕੂਲ ਕਲਸੀਆਂ ਵਿਖੇ ਮੈਡਮ ਮਨਜੀਤ ਕੌਰ ਨੂੰ ਨਿੱਘੀ ਵਿਦਾਇਗੀ
ਅਜੀਤ ਡੈਸਕ
06-04-2026
ਰਾਏਕੋਟ, 5 ਅਪ੍ਰੈਲ (ਸੁਸ਼ੀਲ)-ਸਰਕਾਰੀ ਪ੍ਰਾਇਮਰੀ ਸਕੂਲ ਕਲਸੀਆਂ ਵਿਖੇ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਨਿਭਾ ਰਹੇ ਮੈਡਮ ਮਨਜੀਤ ਕੌਰ 16 ਸਾਲਾਂ ਦੇ ਲੰਬੇ ਅਤੇ ਸਫ਼ਲ ਕਾਰਜਕਾਲ ਉਪਰੰਤ ਸੇਵਾਮੁਕਤ ਹੋ ਗਏ | ਇਸ ਮੌਕੇ ਸਕੂਲ ਵਿਚ ਮੁੱਖ ਅਧਿਆਪਕ ਰਾਜਨ ਸਿੰਘ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇਤਬਾਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਇਤਬਾਰ ਸਿੰਘ ਨੇ ਮੈਡਮ ਮਨਜੀਤ ਕੌਰ ਦੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ 16 ਸਾਲ ਬੜੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਿਆ ਹੈ | ਮੁੱਖ ਅਧਿਆਪਕ ਰਾਜਨ ਸਿੰਘ ਨੇ ਮੈਡਮ ਮਨਜੀਤ ਕੌਰ ਦੀਆਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਕਿ ਮੈਡਮ ਮਨਜੀਤ ਨੇ ਆਪਣੇ ਸੇਵਾਕਾਲ ਦੀ ਸ਼ੁਰੂਆਤ ਵੀ ਇਸੇ ਸਕੂਲ ਤੋਂ ਕੀਤੀ ਅਤੇ ਲਗਾਤਾਰ 16 ਸਾਲ ਦੀਆਂ ਅਣਥੱਕ ਸੇਵਾਵਾਂ ਤੋਂ ਬਾਅਦ ਅੱਜ ਉਹ ਇਸੇ ਸਕੂਲ ਤੋਂ ਸੇਵਾ ਮੁਕਤ ਹੋ ਰਹੇ ਹਨ | ਇਸ ਮੌਕੇ ਸਮੂਹ ਸਟਾਫ਼ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਮੈਡਮ ਮਨਜੀਤ ਕੌਰ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਆਪਣੇ ਵਿਦਾਇਗੀ ਭਾਸ਼ਣ ਦੌਰਾਨ ਮੈਡਮ ਮਨਜੀਤ ਕੌਰ ਕਾਫ਼ੀ ਭਾਵੁਕ ਨਜ਼ਰ ਆਏ | ਉਨ੍ਹਾਂ ਨੇ ਸਮੂਹ ਸਟਾਫ਼ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਅਤੇ ਬੱਚਿਆਂ ਨਾਲ ਉਨ੍ਹਾਂ ਦਾ ਰਿਸ਼ਤਾ ਹਮੇਸ਼ਾਂ ਬਣਿਆ ਰਹੇਗਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਵੀ ਸਖ਼ਤ ਮਿਹਨਤ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਾਸਟਰ ਪ੍ਰਸ਼ੋਤਮ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਸਰਪੰਚ ਬਸ਼ੌਰਾ ਸਿੰਘ, ਚੇਅਰਮੈਨ ਪ੍ਰਦੀਪ ਸਿੰਘ, ਮੁਖਤਿਆਰ ਸਿੰਘ ਸਾਬਕਾ ਪੰਚ, ਸਾਬਕਾ ਚੇਅਰਮੈਨ ਬਹਾਦਰ ਸਿੰਘ, ਰੁਪਿੰਦਰ ਕੌਰ, ਕਮਲਦੀਪ ਕੌਰ, ਰੁਪਾਲੀ ਅਰੋੜਾ, ਮਨਦੀਪ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਕੌਰ, ਨਾਮਪ੍ਰੀਤ ਸਿੰਘ, ਰਾਕੇਸ਼ ਮਿੱਤਲ, ਭਾਰਤ ਭੂਸ਼ਣ, ਗੁਰਜੀਤ ਸਿੰਘ, ਵਿਕਰਾਂਤ ਕੌੜਾ, ਪਵਨ ਵਰਮਾ, ਰਾਮ ਲਾਲ, ਜਤਿੰਦਰ ਸਿੰਘ, ਹਾਕਮ ਸਿੰਘ, ਪ੍ਰਭਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਬਲਤੇਜ ਸਿੰਘ, ਸਾਬਰ ਮੁਹੰਮਦ, ਬਲਜਿੰਦਰ ਸਿੰਘ, ਸੰਦੀਪ ਕੌਰ, ਮਹਿਕਪ੍ਰੀਤ ਕੌਰ, ਗੁਰਮੀਤ ਕੌਰ, ਜਸਲੀਨ ਕੌਰ, ਮਿਤਾਜਪ੍ਰੀਤ ਕੌਰ, ਐਡਵੋਕੇਟ ਅਮਨਪ੍ਰੀਤ ਸਿੰਘ, ਸੁਭਾਸ਼ ਚੰਦਰ, ਸੁਭਾਸ਼ ਚੰਦਰ ਕਲਸੀਆਂ, ਰੀਤੂ ਰਾਣੀ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਸ਼ਿੰਦਰ ਕੌਰ, ਸੰਦੀਪ ਕੌਰ, ਨੀਰੂ ਬਾਲਾ, ਸੁਖਵੀਰ ਕੌਰ, ਗੁਰਸ਼ਰਨ ਸਿੰਘ, ਅਮਨੀਤ ਕੌਰ, ਹਰਜੀਤ ਕੌਰ, ਹਰਜਿੰਦਰ ਕੌਰ, ਪ੍ਰਦੀਪ ਕੌਰ, ਮਨਦੀਪ ਕੌਰ ਤੋਂ ਇਲਾਵਾ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਪਿੰਡ ਦੀ ਪੰਚਾਇਤ, ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |