ਨਿੱਜੀ ਹਿਤਾਂ ਤੇ ਸਾਜਿਸ਼ ਤਹਿਤ ਮੱਖਣ ਬਰਾੜ ਨੇ ਵਿਧਾਇਕ ਇਯਾਲੀ 'ਤੇ ਲਗਾਏ ਬੇਤੁਕੇ ਦੋਸ਼
ਅਜੀਤ ਡੈਸਕ
06-04-2026
ਮੌਕਾਪ੍ਰਸਤਾਂ ਨੂੰ ਭਲੀ-ਭਾਂਤ ਸਮਝ ਰਹੇ ਸੂਬਾ ਵਾਸੀ-ਮਾ: ਗੁਰਦੀਪ ਦਿਓਲ, ਹਰਜਿੰਦਰਪਾਲ ਸਿੰਘ
ਗੁਰੂਸਰ ਸੁਧਾਰ, 5 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਨਿੱਜੀ ਹਿਤਾਂ ਖਾਤਰ ਤੇ ਗਹਿਰੀ ਸਾਜਿਸ਼ ਤਹਿਤ ਹਲਕਾ ਦਾਖਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ 'ਤੇ ਝੂਠੇ ਤੇ ਬੇਤੁਕੇ ਦੋਸ਼ ਲਗਾ ਕੇ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮਰਥਕ ਬੋਪਾਰਾਏ ਕਲਾਂ ਦੇ ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ ਨੇ ਮੱਖਣ ਬਰਾੜ ਦੇ ਦੋਸ਼ਾਂ 'ਤੇ ਉਕਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਪੰਥਕ ਸੋਚ, ਸਿਧਾਤਾਂ ਨਾਲ ਸਹਿਮਤ ਹਲਕਾ ਦਾਖਾ ਤੇ ਸੂਬੇ ਦੇ ਲੱਖਾਂ ਲੋਕਾਂ ਨੂੰ ਮੌਜੂਦਾ ਸਮੇਂ ਬਰਜਿੰਦਰ ਸਿੰਘ ਮੱਖਣ ਬਰਾੜ ਵਰਗੇ ਮੌਕਾਪ੍ਰਸਤਾਂ ਦੀ ਭਲੀ ਭਾਂਤ ਪਹਿਚਾਣ ਹੋ ਚੁੱਕੀ ਹੈ | ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਪ੍ਰਧਾਨ ਪ੍ਰੇਮ ਸਿੰਘ ਦਿਓਲ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਕਾਲਾ, ਰਛਪਾਲ ਸਿੰਘ ਦਿਓਲ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਲਵਲੀ, ਗੁਰਮੀਤ ਸਿੰਘ ਭੋਲਾ, ਹਰਬੰਸ ਸਿੰਘ ਭੱਟੀ ਆਦਿ ਸਮੇਤ ਹੋਰਨਾਂ ਨੇ ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਵਿਧਾਇਕ ਇਯਾਲੀ 'ਤੇ ਲਗਾਏ ਦੋਸ਼ਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਵਿਧਾਇਕ ਇਯਾਲੀ ਜਿਥੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿਰੋਧੀ ਤੇ ਕਿਸਾਨੀ ਮਾਰੂ ਫ਼ੈਸਲਿਆਂ ਦਾ ਖੁੱਲ੍ਹ ਕੇ ਜ਼ੋਰਦਾਰ ਵਿਰੋਧ ਕਰਦੇ ਹਨ ਉਥੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਇਹ ਦੋਸ਼ ਲਗਾ ਕੇ ਖ਼ੁਦ ਦੀ ਸ਼ਾਖ਼ ਧੁੰਦਲੀ ਕਰ ਲਈ ਹੈ ਤੇ ਇਕ ਤਰ੍ਹਾਂ ਨਾਲ ਆਪਣੇ ਸੌੜੇ ਨਿੱਜੀ ਸਿਆਸੀ ਮੁਫ਼ਾਦਾਂ ਦਾ ਖੁੱਲ੍ਹੇਆਮ ਜਨਤਾ ਅੱਗੇ ਪ੍ਰਗਟਾਵਾ ਕਰ ਦਿੱਤਾ ਹੈ |