ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ | ਇਸ ਯੋਜਨਾ ਦਾ ਲਾਭ ਦੇਣ ਲਈ 13 ਅਪ੍ਰੈਲ ਤੋਂ ਹੋਣ ਵਾਲੀ ਰਜਿਸਟ੍ਰੇਸ਼ਨ ਲਈ ਆਂਗਨਵਾੜੀ ਕੇਂਦਰਾਂ ਅਤੇ ਸੇਵਾ ਕੇਂਦਰਾਂ ਨੂੰ ਸੈਂਟਰ ਬਣਾਇਆ ਗਿਆ ਹੈ | ਸਤਿਕਾਰ ਯੋਜਨਾ ਦੀ ਐੱਸ.ਸੀ ਵਰਗ ਔਰਤਾਂ ਲਈ ਵੱਡੀ ਤ੍ਰਾਸਦੀ ਇਹ ਬਣੀ ਕਿ 18 ਸਾਲ ਉਮਰ ਤੋਂ ਵੱਧ ਹਰ ਲੜਕੀ, ਔਰਤ ਕੋਲ ਜੋ ਜਾਤ ਸਰਟੀਫਿਕੇਟ ਹੈ, ਉਹ 2 ਸਾਲ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ, ਜਦ ਕਿ ਬਹੁਤਾਦ ਐੱਸ.ਸੀ ਔਰਤਾਂ ਕੋਲ ਜਾਤ ਸਰਟੀਫਿਕੇਟ ਹੈ ਹੀ ਨਹੀਂ, ਜੇਕਰ ਹੈ ਤਾਂ ਕਾਫ਼ੀ ਲੰੰਾ ਸਮਾਂ ਪਹਿਲਾਂ ਬਣਾਇਆ ਹੋਇਆ | ਪੈਨਸ਼ਨ ਦੇ ਲਾਲਚਵੱਸ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਦੇ ਅੱਗੇ ਔਰਤਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ | ਦਾਖਾ ਸੇਵਾ ਕੇਂਦਰ ਦੇ ਬਾਹਰ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ ਲਾਈਨਾਂ ਵਿਚ ਲੱਗੀਆਂ ਵੇਖ ਉਨ੍ਹਾਂ ਨਾਲ ਗੱਲਬਾਤ ਹੋਈ ਤਾਂ ਬੀਬੀਆਂ ਦੱਸਿਆ ਕਿ ਘਰ ਦਾ ਕੰਮ-ਧੰਦਾ ਛੱਡ ਕੇ ਉਹ ਸਵੇਰ 6 ਵਜੇ ਲਾਈਨ 'ਚ ਲੱਗ ਜਾਂਦੀਆਂ ਤਾਂ ਕਿਤੇ ਜਾ ਕੇ 9 ਵਜੇ ਤੋਂ ਬਾਅਦ ਟੋਕਨ ਪ੍ਰਾਪਤ ਹੁੰਦਾ ਹੈ | ਦਾਖਾ ਸੇਵਾ ਕੇਂਦਰ ਦੇ ਬਾਹਰ ਲਾਈਨਾਂ 'ਚ ਖੜ੍ਹੀਆਂ ਬੀਬੀਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਲਈ ਸਰਟੀਫਿਕੇਟ ਬਣਾਉਣ ਦਾ ਪ੍ਰਬੰਧ ਪਿੰਡ ਪੱਧਰ 'ਤੇ ਹੀ ਕੀਤਾ ਜਾਵੇ ਤਾਂ ਜੋ ਸਾਨੂੰ ਖੱਜ਼ਲ-ਖੁਆਰ ਨਾ ਹੋਣਾ ਪਵੇ | ਪੰਜਾਬ ਸਰਕਾਰ ਨੇ ਔਰਤਾਂ ਦੀ ਆਰਥਿਕ ਮਜਬੂਤੀ ਲਈ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਔਰਤਾਂ ਨੂੰ ਵੀ ਇਸ ਯੋਜਨ ਹੇਠ ਲਿਆ ਹੈ, ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਸਰਕਾਰ ਵਲੋਂ ਔਰਤਾਂ 'ਚ ਜਾਗਰੂਕਤਾ ਲਿਆਉਣ ਲਈ 'ਮੋਬਿਲਾਈਜਰ' ਅਤੇ 'ਫੈਸੀਲੀਟੇਟਰ' ਤਿਆਰ ਕੀਤੇ, ਪ੍ਰੰਤੂ ਅਜਿਹਾ ਗਰਾਊਾਡ 'ਤੇ ਕਿੱਧਰੇ ਨਜ਼ਰ ਨਹੀਂ ਆ ਰਿਹਾ | ਵਿਸਾਖੀ ਵਾਲੇ ਦਿਨ ਤੋਂ ਆਰੰਭ ਹੋਣ ਵਾਲੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਐੱਸ.ਸੀ ਸਰਟੀਫਿਕੇਟ ਅਪਲਾਈ ਲਈ 70 ਰੁਪਏ ਪ੍ਰਤੀ ਫਾਰਮ ਫ਼ੀਸ ਰੱਖੀ ਗਈ ਹੈ | ਸੇਵਾ ਕੇਂਦਰਾਂ ਅੰਦਰ ਰੋਜ਼ਾਨਾਂ ਮਸਾਂ 45-50 ਔਰਤਾਂ ਦੇ ਸਰਟੀਫਿਕੇਟ ਬਣਦੇ ਹਨ, ਜਦ ਕਿ ਲਾਈਨਾਂ 'ਚ ਖੜ੍ਹੀਆਂ ਔਰਤਾਂ ਦੀ ਸੇਵਾ ਕੇਂਦਰਾਂ ਬਾਹਰ ਗਿਣਤੀ 100-150 ਵੇਖਣ ਨੂੰ ਮਿਲ ਰਹੀ ਹੈ |