07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਭਾਜਪਾ ਨੇ 47ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 07-04-2026
ਜਗਰਾਉਂ, 6 ਅਪ੍ਰੈਲ (ਵਿਨੋਦ ਕੁਮਾਰ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਐੱਸ. ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਭਾਜਪਾ ਦਫ਼ਤਰ ਜਗਰਾਉਂ ਵਿਖੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਏ ਸਾਦੇ 'ਤੇ ਪ੍ਰਭਾਵਸ਼ਾਲੀ ਮੀਟਿੰਗ ਵਿਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਪਾਰਟੀ ਦੇਸ਼ ਵਿੱਚ ਦੋ ਸੀਟਾਂ ਤੋਂ ਸਫ਼ਰ ਸ਼ੁਰੂ ਕਰਕੇ ਅੱਜ ਦੇਸ਼ 'ਚ ਲਗਾਤਰ ਤੀਸਰੀ ਮਜ਼ਬੂਤ ਸਰਕਾਰ ਦੇ ਨਾਲ ਨਾਲ 21 ਸੂਬਿਆਂ ਵਿਚ ਵੀ ਸਰਕਾਰ ਰਾਹੀ ਦੇਸ਼ ਦੀ ਸੇਵਾ ਕਰ ਰਹੀ ਹੈ | ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਇਸਦਾ ਇਤਿਹਾਸ ਸਿਰਫ਼ ਇਕ ਰਾਜਨੀਤਿਕ ਪਾਰਟੀ ਦੀ ਕਹਾਣੀ ਨਹੀਂ, ਸਗੋਂ ਰਾਸ਼ਟਰਵਾਦ, ਲੋਕਤੰਤਰ ਅਤੇ ਵਿਕਾਸ ਦੀ ਲਗਾਤਾਰ ਯਾਤਰਾ ਦੀ ਪ੍ਰੇਣਾਯੋਗ ਗਾਥਾ ਹੈ | ਭਾਜਪਾ ਦੀਆਂ ਜੜਾਂ 1951 ਵਿਚ ਬਣੀ ਭਾਰਤੀ ਜਨ ਸੰਘ ਨਾਲ ਜੁੜੀਆਂ ਹਨ, ਜਿਸਦੀ ਸਥਾਪਨਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਸੀ | ਇਸ ਪਾਰਟੀ ਦਾ ਮੁੱਖ ਉਦੇਸ਼ ਭਾਰਤ ਵਿੱਚ ਰਾਸ਼ਟਰੀਅਤਾ, ਸੰਸਕਿ੍ਤੀ ਅਤੇ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖਣਾ ਸੀ | 1977 ਵਿਚ ਐਮਰਜੈਂਸੀ ਤੋਂ ਬਾਅਦ ਵੱਖ-ਵੱਖ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਕੇ ਜਨਤਾ ਪਾਰਟੀ ਬਣਾਈ ਗਈ, ਪਰ ਵਿਚਾਰਧਾਰਕ ਅੰਤਰਾਂ ਕਰਕੇ 6 ਅਪ੍ਰੈਲ 1980 ਵਿਚ ਇਸ ਤੋਂ ਵੱਖ ਹੋ ਕੇ 'ਭਾਰਤੀ ਜਨਤਾ ਪਾਰਟੀ' ਦੀ ਸਥਾਪਨਾ ਹੋਈ | ਭਾਜਪਾ ਦੇ ਵਿਕਾਸ ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰੀ ਲਾਲ ਕਿ੍ਸ਼ਨ ਆਡਵਾਨੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਅੰਤ ਵਿਚ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਆਏ ਹੋਏ ਸਾਰੇ ਵਰਕਰਾਂ ਦਾ ਜਿੱਥੇ ਧੰਨਵਾਦ ਕੀਤਾ ਉਥੇ ਸਾਰਿਆਂ ਨੂੰ ਅੱਜ ਦੇ ਦਿਨ 'ਤੇ ਮੁਬਾਰਕਵਾਦ ਦਿੱਤੀ ਅਤੇ ਲੱਡੂ ਵੀ ਵੰਡੇ ਗਏ | ਇਸ ਸਮੇਂ ਸੁਮੀਤ ਅਰੋੜਾ, ਪ੍ਰਦੀਪ ਜੰਡ, ਗੁਰਸਿਮਰਨ ਸਿੰਘ ਗਿੱਲ, ਬਾਲ ਕਿ੍ਸ਼ਨ ਗਰਗ, ਹਰਕਮਲਜੀਤ ਸਿੰਘ, ਸਤੀਸ਼ ਕੁਮਾਰ ਪੱਪੂ, ਅੰਕੁਸ਼ ਧੀਰ, ਵਿਵੇਕ ਭਾਰਦਵਾਜ, ਸੁੰਦਰ ਲਾਲ, ਅਸ਼ੀਸ਼ ਗੁਪਤਾ, ਰਾਜਪਾਲ ਜੈਨ, ਜਗਤਾਰ ਸਿੰਘ ਬਾਂਗੜ, ਸਰਬਜੀਤ ਕੌਰ, ਮੋਹਿੰਦਰ ਦੇਵ, ਨਵਨੀਤ ਗੁਪਤਾ, ਗੁਰਦਿਆਲ ਸਿੰਘ, ਮਨੋਜ ਗੋਇਲ, ਗੁਰਚਰਨ ਸਿੰਘ, ਕੁਲਵੰਤ ਸਿੰਘ ਭੱਟੀ, ਪ੍ਰਭਜੋਤ ਸਿੰਘ ਜਯੋਤੀ, ਸ਼ੰਟੀ ਚੋਪੜਾ, ਗੌਰਵ ਗੁਪਤਾ, ਨਿਰਮਲ ਸਿੰਘ ਭੁੱਲਰ, ਕੁਲਵੰਤ ਭਾਰਤੀ, ਅਜੀਤ ਪਾਲ, ਸੌਰਵ ਗਰਗ, ਜਿੰਦਰ ਪਾਲ ਧੀਮਾਨ, ਪਵਨ ਕੁਮਾਰ, ਗੋਰਾ ਕਾਉਂਕੇ, ਅਭੀ ਗੋਇਲ, ਸੁਸ਼ੀਲ ਜੈਨ, ਸੋਹਣ ਸਿੰਘ, ਗੁਰਦੀਪ ਕੁਮਾਰ ਬੜੂੰਦੀ, ਲਖਵੀਰ ਸਿੰਘ ਬੜੂੰਦੀ, ਰਵਿੰਦਰ ਰਵੀ, ਸੰਦੀਪ ਸਿੰਘ, ਅਮਰਜੀਤ ਸਿੰਘ ਖ਼ਾਲਸਾ, ਸੰਦੀਪ ਕੌਰ, ਮਹਿੰਦਰ ਪਾਲ ਵਰਮਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਪਾਰਵਤੀ ਦੇਵੀ ਟਰੱਸਟ ਜਗਰਾਉਂ ਵਲੋਂ 'ਸਹਾਇਤਾ ਵੰਡ ਸਮਾਗਮ' ਅਗਲੀ ਖ਼ਬਰ ਦੇਹੜਕੇ ਤੋਂ ਕਿਸਾਨਾਂ ਦਾ ਜਥਾ ਜਗਰਾਉਂ ਧਰਨੇ ਲਈ ਰਵਾਨਾ
Ad Position 24