07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ, ਘਰ 'ਚ ਲਟਕਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 07-04-2026

ਜਗਰਾਉਂ, 6 ਅਪ੍ਰੈਲ (ਗੁਰਦੀਪ ਸਿੰਘ ਮਲਕ)-ਜਗਰਾਉਂ 'ਚ ਇਕ ਅÏਰਤ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ 45 ਸਾਲਾ ਫੂਲਵੰਤੀ ਪਤਨੀ ਰਾਜੂ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਕ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ 'ਚ ਰਹਿ ਰਹੀ ਸੀ ਤੇ ਲੰਘੀ ਰਾਤ ਪੁਲਿਸ ਨੂੰ ਉਸ ਦੇ ਘਰ 'ਚ ਹੀ ਉਸ ਦੀ ਲਟਕਦੀ ਲਾਸ਼ ਮਿਲੀ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਫੁੂਲਵੰਤੀ ਦਾ ਕਤਲ ਕਰਨ ਦੇ ਦੋਸ਼ ਲਾਏ ਹਨ | ਮਿ੍ਤਕ ਦੇ ਭਰਾ ਤੇ ਭੈਣ ਨੇ ਦੱਸਿਆ ਕਿ ਲੰਘੀ ਸ਼ਾਮ ਫੂਲਵੰਤੀ ਦੇ ਬੱਚੇ ਉਨ੍ਹਾਂ ਦੇ ਘਰ ਖੇਡ ਰਹੇ ਸਨ ਤੇ ਜਦੋਂ ਬੱਚਿਆਂ ਨੇ ਆਪਣੀ ਮਾਂ ਨੂੰ ਫੋਨ ਲਾਇਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ, ਜਿਸ 'ਤੇ ਉਨ੍ਹਾਂ ਜਦੋਂ ਘਰ ਜਾ ਕੇ ਦੇਖਿਆ ਤਾਂ ਫੂਲਵੰਤੀ ਨੇ ਫਾਹਾ ਲਿਆ ਹੋਇਆ ਸੀ ਤੇ ਉਸ ਦੀ ਲਾਸ਼ ਲਮਕ ਰਹੀ ਸੀ | ਉਨ੍ਹਾਂ ਘਟਨਾ ਸਬੰਧੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀਂ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਫੂਲਵੰਤੀ ਨਾਲ ਰਿਲੇਸ਼ਨ 'ਚ ਰਹਿਣ ਵਾਲੇ ਨੌਜਵਾਨ 'ਤੇ ਕਤਲ ਦੇ ਇਲਜ਼ਾਮ ਲਾਏ ਹਨ | ਉਨ੍ਹਾਂ ਆਖਿਆ ਕਿ ਮਾਮਲਾ ਪ੍ਰਾਪਟੀ ਦਾ ਸੀ, ਫੂਲਵੰਤੀ ਨਾਲ ਰਹਿਣ ਵਾਲਾ ਨੌਜਵਾਨ ਲੜਾਈ-ਝਗੜਾ ਕਰਦਾ ਸੀ ਤੇ ਉਸ ਦਾ ਡੇਢ ਮਰਲੇ ਦਾ ਪਲਾਂਟ ਆਪਣੇ ਨਾਂਅ ਕਰਵਾਉਣ ਲਈ ਜ਼ੋਰ ਪਾ ਰਿਹਾ ਸੀ | ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪਰਿਵਾਰਿਕ ਮੈਂਬਰਾਂ ਵਲੋਂ ਜੋ ਵੀ ਬਿਆਨ ਦਿੱਤੇ ਜਾਣਗੇ, ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਮਾਤਾ ਪਾਰਵਤੀ ਦੇਵੀ ਟਰੱਸਟ ਜਗਰਾਉਂ ਵਲੋਂ 'ਸਹਾਇਤਾ ਵੰਡ ਸਮਾਗਮ'
Ad Position 24