07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਚੋਰ ਗਰੋਹ ਨੇ ਮੁੜ 2 ਟਰਾਂਸਫਾਰਮਰ ਭੰਨ੍ਹੇ

Ad Position 21
No active advertisement
ਅਜੀਤ ਡੈਸਕ 07-04-2026
ਰਾਏਕੋਟ, 6 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਤਲਵੰਡੀ ਰਾਏ ਦੇ 2 ਕਿਸਾਨਾਂ ਦੀਆਂ ਮੋਟਰਾਂ ਤੋਂ (ਜੋ ਕੜਕੜੀ ਸ਼ਾਹ ਫੀਡਰ ਉੱਪਰ ਪੈਂਦੀਆਂ ਹਨ) ਤੋਂ 5-6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਟਰਾਂਸਫਾਰਮਰ ਤੇ ਕੇਬਲ ਤਾਰਾਂ ਸਮੇਤ ਹੋਰ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਪੁੱਜਿਆ ਹੈ | ਇਸ ਮੌਕੇ ਕਮਲਜੀਤ ਸਿੰਘ ਰੂਪਾਪੱਤੀ, ਲਛਮਣ ਸਿੰਘ ਬੁਰਜ ਨਕਲੀਆਂ, ਹਰਬੰਸ ਸਿੰਘ ਰੂਪਾਪੱਤੀ ਆਦਿ ਕਿਸਾਨਾਂ ਨੇ ਦੱਸਿਆ ਕਿ ਚੋਰ ਗਿਰੋਹ ਵੱਲੋਂ ਦਿਲਬਾਗ ਸਿੰਘ ਮੁੱਲਾਂਪੁਰੀਆ ਦਾ 100 ਕਿਲੋਵਾਟ ਟਰਾਂਸਫਾਰਮਰ, ਸੁਖਵਿੰਦਰ ਸਿੰਘ ਮੁੱਲਾਂਪੁਰੀਆਂ ਦਾ 63 ਕਿਲੋਵਾਟ ਟਰਾਂਸਫਾਰਮਾਰ ਸਮੇਤ ਇਕ ਮੋਟਰ ਦੇ ਕੋਠੇ ਨੂੰ ਭੰਨ੍ਹ ਕੇ 2 ਸਪਰੇਅ ਪੰਪ ਅਤੇ ਕੇਬਲ ਤਾਰ ਚੋਰੀ ਕੀਤੀ ਗਈ ਹੈ | ਇਸ ਮੌਕੇ ਜਦੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜਲਦ ਇਸ ਚੋਰੀ ਸਬੰਧੀ ਸੁਰਾਗ ਲਗਾ ਕੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ | ਇਸ ਮੌਕੇ ਪੀੜਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਟਰਾਂਸਫਾਰਮਰ ਚੋਰ ਗਿਰੋਹ ਨੂੰ ਜਲਦ ਕਾਬੂ ਨਾ ਕੀਤਾ ਗਿਆ ਤਾਂ ਉਹ ਪੁਲਿਸ ਥਾਣਾ ਸਦਰ ਰਾਏਕੋਟ ਦਾ ਘਿਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸੁਖਵਿੰਦਰ ਸਿੰਘ, ਜਸਵੀਰ ਸਿੰਘ, ਜਤਿੰਦਰ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ ਆਦਿ ਪੀੜਤ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਹਵਾਈ ਅੱਡਾ ਰਾਏਕੋਟ ਹਲਕੇ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ-ਕਾਮਿਲ ਅਮਰ ਸਿੰਘ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸਿੱਧਵਾਂ ਖੁਰਦ ਦੀ ਇਮਾਰਤ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੀ ਹੈ-ਸਰਪੰਚ ਨੋਨੀ ਸਿੱਧਵਾਂ
Ad Position 24