ਰਾਏਕੋਟ, 6 ਅਪ੍ਰੈਲ (ਸੁਸ਼ੀਲ)-ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਚਾਲੂ ਕਰਵਾਉਣ ਲਈ ਵਿੱਚ ਲੋਕਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਪਾਏ ਯੋਗਦਾਨ ਬਦਲੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਸਥਾਨਕ ਸ਼ਹਿਰ ਦੇ ਜੈਨ ਮੰਦਰ ਦੇ ਹਾਲ ਵਿੱੱਚ ਪ੍ਰਧਾਨ ਏਵੰਤ ਜੈਨ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਵਲੋਂ ਇਕ ਧੰਨਵਾਦੀ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਡਾ. ਅਮਰ ਸਿੰਘ ਦੇ ਸਪੁੱਤਰ ਅਤੇ ਕਾਂਗਰਸ ਦੇ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਅਮਰ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ | ਸਮਾਗਮ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਹਲਕੇ ਦਾ ਵਿਕਾਸ ਹੀ ਡਾ. ਅਮਰ ਸਿੰਘ ਦਾ ਮੁੱਖ ਸੁਪਨਾ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਲਗਾਤਾਰ ਯਤਨ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕਾਫੀ ਅੜਚਨਾਂ ਦੇ ਬਾਅਦ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਤੋਂ ਹੁਣ ਉਡਾਣਾ ਸ਼ੁਰੂ ਹੋਣ ਜਾ ਰਹੀਆਂ ਹਨ, ਇਸ ਨਾਲ ਜਿੱਥੇ ਖਿੱਤੇ ਦੇ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਉੱਥੇ ਇਹ ਹਵਾਈ ਅੱਡਾ ਰਾਏਕੋਟ ਹਲਕੇ ਦੇ ਵਿਕਾਸ ਦੇ ਨਵੇਂ ਰਾਹ ਖੋਲੇਗਾ | ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਵਿਕਸਿਤ ਹਣ ਨਾਲ ਇਲਾਕੇ ਦੋ ਨੌਜਵਾਨਾਂ ਲਈ ਜਿੱਥੇ ਰੁਜ਼ਗਾਰ ਅਤੇ ਵਪਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਉੱਥੇ ਇਸ ਨਾਲ ਖਿੱਤੇ ਵਿੱਚ ਖੁਸ਼ਹਾਲੀ ਆਵੇਗੀ | ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਵਲੋਂ ਰਾਏਕੋਟ ਹਲਕੇ ਨੂੰ ਰੇਲ ਲਿੰਕ ਦੇਣ ਲਈ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਦਕਾ ਰੇਲ ਮੰਤਰਾਲੇ ਵਲੋਂ ਇਸ ਲਾਈਨ ਦਾ ਸਰਵੇਖਣ ਵੀ ਕਰਵਾਇਆ ਜਾ ਚੁੱਕਾ ਹੈ, ਅਤੇ ਛੇਤੀ ਹੀ ਰਾਏਕੋਟ ਵਿੱਚ ਰੇਲ ਲਾਈਨ ਵਿਛਾਏ ਜਾਣ ਦਾ ਕੰਮ ਵੀ ਸ਼ੁਰੂ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਰਾਏਕੋਟ ਹਲਕੇ ਦਾ ਵਿਕਾਸ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ, ਜਦ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਹਲਕੇ ਦੇ ਸਾਰੇ ਵਿਕਾਸ ਕੰਮ ਰੁਕ ਚੁੱਕੇ ਹਨ, ਜਿੰਨ੍ਹਾਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਸ਼ਹਿਰ ਵਾਸੀ ਆਗਾਮੀ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੇ ਹੱਕ 'ਚ ਇੱਕ ਵਾਰ ਫੇਰ ਫਤਵਾ ਦੇਣ ਤਾਂ ਜੋ ਸ਼ਹਿਰ ਵਿੱਚ ਰੁਕੇ ਹੋਏ ਵਿਕਾਸ ਕੰਮਾਂ ਨੂੰ ਮੁੜ ਤੋਂ ਰਫ਼ਤਾਰ ਦਿੱਤੀ ਜਾ ਸਕੇ | ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਏਵੰਤ ਜੈਨ, ਕੇ.ਕੇ ਸ਼ਰਮਾਂ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਡਾ. ਪ੍ਰਵੀਨ ਅੱਗਰਵਾਲ ਨੇ ਹਲਕੇ ਵਿੱਚ ਕਰਵਾਏ ਵਿਕਾਸ ਕੰਮਾਂ ਲਈ ਡਾ. ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਕਾਂਗਰਸ ਇਸ ਵਾਰ ਵੱਡੀ ਜਿੱਤ ਹਾਸਲ ਕਰੇਗੀ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਜੈਨ ਮੀਤੂ ਜੈਨ, ਏਵੰਤ ਜੈਨ ਸਮੇਤ ਸਮੂਹ ਮੰਦਰ ਕਮੇਟੀ ਪ੍ਰਬੰਧਕਾਂ ਅਤੇ ਪਤਵੰਤੇ ਸੱਜਣਾਂ ਵਲੋਂ ਕਾਮਿਲ ਅਮਰ ਸਿੰਘ ਨੂੰ ਦੋਸ਼ਾਲਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਕੌਂਸਲਰ ਕਮਲਜੀਤ ਵਰਮਾਂ, ਕੌਂਸਲਰ ਇਮਰਾਨ ਖਾਨ, ਕੌਂਸਲਰ ਗੁਰਦਾਸ ਮਾਨ, ਸ੍ਰੀਮਤੀ ਰਣਜੀਤ ਕੌਰ ਮੀਤ ਪ੍ਰਧਾਨ ਨਗਰ ਕੌਂਸਲ, ਕੌਂਸਲਰ ਉਮਾ ਰਾਣੀ, ਕੌਂਸਲਰ ਸ਼ਰਨਜੀਤ ਕੌਰ, ਕੌਂਸਲਰ ਵਿਜੇ ਕੁਮਾਰ, ਕੌਂਸਲਰ ਜਸਵੀਰ ਕੌਰ, ਸ਼ਾਮਲੀ ਸ਼ਰਮਾ, ਵਿਨੋਦ ਜੈਨ, ਧਰਮਵੀਰ ਜੈਨ, ਜੋਗਿੰਦਰਪਾਲ ਮੱਕੜ, ਗਿਆਨੀ ਗੁਰਦਿਆਲ ਸਿੰਘ, ਸੁਮਨਦੀਪ ਸਿੰਘ, ਨਰੈਣ ਦੱਤ ਕੌਸ਼ਿਕ, ਜਗਪ੍ਰੀਤ ਸਿੰਘ ਬੁੱਟਰ, ਨੇਮ ਚੰਦ ਜੈਨ, ਸ਼ਾਂਤ ਜੈਨ, ਡਿਪਲਾ ਜੈਨ, ਡਾ. ਜਤਨਿ ਡਾਵਰ, ਰਾਜੇਸ਼ ਜੈਨ, ਸਚਿਨ ਗੋਗਨਾ, ਦੀਪਕ ਸ਼ਰਮਾ, ਇਸ਼ਾਨ ਸ਼ਰਮਾਂ, ਸਤੀਸ਼ ਪਰੂਥੀ, ਵਿਨੇ ਜੈਨ, ਦਲੀਪ ਸਿੰਘ ਛਿੱਬਰ, ਮੰਗਤ ਰਾਏ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |