07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਬਾੜ ਕਾਰੋਬਾਰੀਆਂ ਨੇ ਸੜਕ ਕਿਨਾਰੇ ਕੀਤੇ ਨਾਜਾਇਜ਼ ਕਬਜ਼ੇ ਸ਼ਹਿਰ ਦੀ ਦਿੱਖ ਨੂੰ ਵਿਗਾੜਨ ਲੱਗੇ

Ad Position 21
No active advertisement
ਅਜੀਤ ਡੈਸਕ 07-04-2026
ਰਾਏਕੋਟ, 6 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਤੋਂ ਮਲੇਰਕੋਟਲਾ ਤੇ ਸਰਾਭਾ-ਤਾਜਪੁਰ ਨੂੰ ਜਾਂਦੀਆਂ ਪ੍ਰਮੁੱਖ ਸੜਕਾਂ 'ਤੇ ਕਬਾੜ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ ਦੀ ਹਦੂਦ ਅੰਦਰ ਸੜਕਾਂ ਕਿਨਾਰੇ ਕਬਾੜ ਦਾ ਕਾਰੋਬਾਰ ਕਰਨ ਵਾਲਿਆਂ ਕਬਾੜੀਆਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਕਬਾੜ ਦੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਹੋਈਆਂ ਆਮ ਨਜ਼ਰ ਪੈਂਦੀਆਂ ਹਨ | ਮਲੇਰਕੋਟਲਾ-ਅਹਿਮਦਗੜ੍ਹ ਰੋਡ ਅਤੇ ਸਰਾਭਾ-ਤਾਜਪੁਰ ਰੋਡ ਉੱਪਰ ਇਹ ਨਾਜਾਇਜ਼ ਕਬਜ਼ੇ ਐਨੇ ਜ਼ਿਆਦਾ ਹੱਦ ਤੱਕ ਵੱਧ ਚੁੱਕੇ ਹਨ ਕਿ ਕਬਾੜੀਆਂ ਵਲੋਂ ਕਈ-ਕਈ ਮੀਟਰਾਂ ਤੱਕ ਕਬਾੜ ਇਕੱਠਾ ਕਰਕੇ ਰਾਹਗੀਰਾਂ ਲਈ ਮੌਤ ਦਾ ਸੱਦਾ ਤਿਆਰ ਕੀਤਾ ਹੋਇਆ ਹੈ, ਜਿਸ ਕਾਰਨ ਮਲੇਰਕੋਟਲਾ ਰੋਡ ਉੱਪਰ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਅਜਿਹੇ ਨਾਜਾਇਜ਼ ਕਬਜ਼ਿਆਂ ਕਾਰਨ ਕੁਝ ਲੋਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ | ਇਸ ਦੇ ਬਾਵਜੂਦ ਰਾਏਕੋਟ ਨਗਰ ਕੌਂਸਲ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਨਜ਼ਰ ਆ ਰਿਹਾ ਹੈ | ਰਾਏਕੋਟ ਸ਼ਹਿਰ ਦੇ ਅਧਿਕਾਰੀ ਸਿਰਫ਼ ਦਫ਼ਤਰਾਂ ਤੱਕ ਹੀ ਸੀਮਿਤ ਲੱਗਦੇ ਹਨ, ਜੇਕਰ ਉਹ ਮੌਕੇ 'ਤੇ ਦੌਰਾ ਕਰਨ ਤਾਂ ਇਹ ਕਬਜ਼ੇ ਸਪੱਸ਼ਟ ਤੌਰ 'ਤੇ ਨਜ਼ਰ ਆ ਸਕਦੇ ਹਨ | ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਮੌਖਿਕ ਤੌਰ 'ਤੇ ਨਗਰ ਕੌਂਸਲ ਵਿਚ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ |
ਕੀ ਕਹਿਣਾ ਹੈ ਡੀ. ਐੱਸ. ਪੀ. ਰਾਏਕੋਟ ਦਾ : ਇਸ ਸਬੰਧੀ ਜਦੋਂ ਰਾਏਕੋਟ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ | ਜੇਕਰ ਨਗਰ ਕੌਂਸਲ ਅਧਿਕਾਰੀ ਕਬਜ਼ਾ ਹਟਾਉਣ ਲਈ ਪੁਲਿਸ ਦੀ ਮਦਦ ਮੰਗਦੇ ਹਨ ਤਾਂ ਪੁਲਿਸ ਵਲੋਂ ਪੂਰੀ ਸੁਰੱਖਿਆ ਦਿੱਤੀ ਜਾਵੇਗੀ | ਉਨ੍ਹਾਂ ਆਪਣੀ ਨਿੱਜੀ ਰਾਏ ਦਿੰਦਿਆਂ ਕਿਹਾ ਕਿ ਇਸ ਮੁੱਖ ਸੜਕ ਤੋਂ ਕਬਜ਼ਾ ਜ਼ਰੂਰ ਹਟਾਇਆ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਦੇ ਭਾਣਜੇ ਅਰਜੁਨ ਸਿੰਘ ਵਿਰਕ ਦਾ ਦਿਹਾਂਤ, ਵੱਖ-ਵੱਖ ਆਗੂਆਂ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਏ.ਡੀ.ਸੀ. ਜਗਰਾਉਂ ਦਾ ਘਿਰਾਓ
Ad Position 24