ਪੱਖੋਵਾਲ/ਸਰਾਭਾ, 8 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) 'ਚ ਪੜ੍ਹਾਈ 'ਚ ਮੱਲਾਂ ਮਾਰਨ ਵਾਲੀਆ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕ ਪ੍ਰਮਿੰਦਰ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਟਵਿੰਕਲ ਸੋਹਰ ਨੇ 97.4 ਅੰਕ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ, ਜਦਕਿ ਸੋਨਮ ਕੁਮਾਰੀ 94.6 ਅੰਕ ਲੈ ਕੇ ਦੂਜਾ ਤੇ ਨਵਨੀਤ ਕੌਰ ਨੇ 93.3 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪੰਜਵੀਂ ਜਮਾਤ ਸਮੇਤ ਸਮੁੱਚੀਆਂ ਜਮਾਤਾਂ 'ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆ ਸਮੂਹ ਵਿਦਿਆਰਥਣਾਂ ਨੂੰ ਨਕਦ ਇਨਾਮ, ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਸਤੀਸ਼ ਕੁਮਾਰ ਸੋਹਰ, ਸਤਿੰਦਰਪਾਲ ਸਿੰਘ ਨੇ ਕੀਤੀ | ਇਸ ਮੌਕੇ ਮੁੱਖ ਅਧਿਆਪਕ ਪ੍ਰਮਿੰਦਰ ਕੁਮਾਰ, ਪ੍ਰਮਿੰਦਰ ਕੌਰ, ਮਿਸ ਕਵਿਤਾ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਬਲਦੇਵ ਸਿੰਘ, ਹਰੀਸ਼ ਮੋਦਗਿੱਲ, ਗੁਰਦੀਪ ਸਿੰਘ, ਦਿਨੇਸ਼ ਸੋਹਰ ਆਦਿ ਹਾਰ ਸਨ |