28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਸਾਲ 2026-27 ਲਈ ਦਾਖ਼ਲੇ ਸ਼ੁਰੂ-ਡਾਇ: ਜਸਵੀਰ ਸਿੰਘ ਥਿੰਦ

Ad Position 21
No active advertisement
ਅਜੀਤ ਡੈਸਕ 10-04-2026
• ਇਲਾਕੇ ਭਰ ਦੇ ਬੱਚਿਆਂ ਦੇ ਮਾਪਿਆਂ 'ਚ ਸਕੂਲ 'ਚ ਦਾਖਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ-ਪਿ੍ੰ: ਸੱਚਦੇਵਾ
ਹੰਬੜਾਂ, 9 ਅਪ੍ਰੈਲ (ਮੇਜਰ ਹੰਬੜਾਂ)-ਕਸਬਾ ਹੰਬੜਾਂ ਨੇੜਲੇ ਵਿੱਦਿਅਕ ਖੇਤਰ 'ਚ ਮੋਹਰੀ ਸੀ.ਬੀ.ਐੱਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਵਿਖੇ ਸਾਲ 2026-27 ਲਈ ਬੱਚਿਆਂ ਦੇ ਦਾਖਲੇ ਸ਼ੁਰੂ ਹੋ ਚੁੱਕੇ ਤੇ ਮਾਪਿਆਂ 'ਚ ਬੱਚਿਆਂ ਦੇ ਦਾਖ਼ਲਿਆਂ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸਕੂਲ ਦੇ ਡਾਇਰੈਕਟਰ ਜਸਵੀਰ ਸਿੰਘ ਥਿੰਦ ਨੇ ਸਕੂਲ 'ਚ ਸ਼ੁਰੂ ਹੋਏ ਨਵੇਂ ਵਿੱਦਿਅਕ ਸ਼ੈਸ਼ਨ ਦੀ ਸ਼ੁਰੂਅਤ ਕਰਵਾਉਣ ਸਮੇਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵਿੱਦਿਅਕ ਖੇਤਰ 'ਚ ਸਮੇਂ ਦੇ ਹਾਣੀ ਬਣਾਉਣ ਲਈ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਦਾਖ਼ਲੇ ਕਰਵਾਉਣ ਦੀ ਅਪੀਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਦੀ ਅਗਵਾਈ ਹੇਠ ਵਿੱਦਿਅਕ ਖੇਤਰ 'ਚ ਨਵੇਂ ਮੀਲ ਪੱਥਰ ਸਥਾਪਿਤ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ | ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਨੇ ਦੱਸਿਆ ਕਿ ਸਕੂਲ 'ਚ ਜਿੱਥੇ ਖੁੱਲ੍ਹਾ ਵਾਤਾਵਰਨ, ਸ਼ਾਨਦਾਰ ਸੁੰਦਰ ਬਿਲਡਿੰਗ, ਵੱਡੀ ਗਿਣਤੀ 'ਚ ਲੱਗੇ ਦਰੱਖ਼ਤਾਂ ਕਾਰਨ ਗਰੀਨਰੀ ਵਜੋਂ ਸ਼ਾਨਦਾਰ ਦਿ੍ਸ਼ ਪੇਸ਼ ਕਰਦੇ ਖੇਡ ਗਰਾਊਾਡ ਦੇ ਨਾਲ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਕਲਾਸਾਂ ਲਗਾਏ ਜਾਣ ਦੇ ਨਾਲ ਬੱਚਿਆਂ ਨੂੰ ਘਰਾਂ ਤੋਂ ਲੈ ਕੇ ਆਉਣ ਤੇ ਛੱਡਣ ਲਈ ਆਪਣੀ ਨਵੀਂ ਟ੍ਰਾਂਸਪੋਰਟ ਦਾ ਖਾਸ ਪ੍ਰਬੰਧ ਹੈ | ਇਸ ਤੋਂ ਇਲਾਵਾ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਧੁਨਿਕ ਤੇ ਸਾਊਾਡ ਪਰੂਫ ਡਿਜ਼ੀਟਲ ਰੂਮ ਰਾਹੀਂ ਬੱਚਿਆਂ ਨੂੰ ਕਾਬਿਲ ਅਧਿਆਪਕਾਂ ਦੁਆਰਾ ਪੜ੍ਹਾਈ ਦੇ ਨਾਲ ਹੋਰ ਵਿੱਦਿਅਕ ਗਤਿਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਬੱਚਿਆਂ'ਚ ਪੜ੍ਹਾਈ ਦੀ ਰੁਚੀ 'ਚ ਵਾਧਾ ਹੁੰਦਾ ਹੈ |
ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸੰਜੀਦਾ ਸਾਡਾ ਸਕੂਲ ਸਟਾਫ਼ ਬੱਚਿਆਂ ਦੀ ਪੜ੍ਹਾਈ ਵੱਲ ਰੁਚੀ ਵਧਾਉਣ ਲਈ ਯਤਨਸ਼ੀਲ ਹੈ ਉੱਥੇ ਸਕੂਲ 'ਚ ਵਿਦਿਆਰਥੀ ਲਈ ਕਾਮਰਸ ਗਰੁੱਪ, ਨਾਨ ਮੈਡੀਕਲ, ਮੈਡੀਕਲ ਗਰੁੱਪ ਦੇ ਨਾਲ ਆਰਟਸ ਗਰੁੱਪ 'ਚ ਵਿਦਿਆਰਥੀ ਦਾਖ਼ਲਾ ਲੈ ਸਕਦੇ ਹਨ ਤੇ ਪ੍ਰਬੰਧਕਾਂ ਦੁਆਰਾ ਜਿੱਥੇ ਸਕੂਲ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਦਾਖ਼ਲਾ ਫੀਸਾਂ 'ਚ ਭਾਰੀ ਛੂਟ ਦਿੱਤੀ ਗਈ ਹੈ ਉੱਥੇ ਸ਼ਹਿਰ ਮੁੱਲਾਂਪੁਰ-ਦਾਖਾ, ਕੈਲਪੁਰ ਬੜੈਚ, ਚੱਕ ਕਲਾਂ ਇਲਾਕੇ ਸਮੇਤ ਸਿੱਧਵਾਂ ਬੇਟ, ਭੂੰਦੜੀ, ਭਰੋਵਾਲ ਕਲਾਂ, ਭਰੋਵਾਲ ਖੁਰਦ ਸਮੇਤ ਹੋਰ ਦਰਜਨਾਂ ਪਿੰਡਾਂ ਦੇ ਵਿਦਿਆਰਥੀਆਂ ਲਈ ਬੱਸ ਸਹੂਲਤ ਦੇ ਨਾਲ ਫ਼ੀਸਾਂ 'ਚ ਭਾਰੀ ਛੂਟ ਦਿੱਤੀ ਜਾ ਰਹੀ ਹੈ
Ad Position 22
No active advertisement
ਪਿਛਲੀ ਖ਼ਬਰ ਡੌਲਾ ਗੋਤ ਦੇ ਜਠੇਰਿਆਂ ਦਾ ਮੇਲਾ 13 ਨੂੰ ਅਗਲੀ ਖ਼ਬਰ ਜੀ. ਟੀ. ਬੀ. (ਆਈ. ਐਮ. ਟੀ.) ਦਾਖਾ ਦੇ ਵਿਦਿਆਰਥੀਆਂ ਲਈ (ਕਨਵੋਕੇਸ਼ਨ) ਡਿਗਰੀ ਵੰਡ ਸਮਾਰੋਹ ਕਰਵਾਇਆ
Ad Position 24