28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜੀ. ਟੀ. ਬੀ. (ਆਈ. ਐਮ. ਟੀ.) ਦਾਖਾ ਦੇ ਵਿਦਿਆਰਥੀਆਂ ਲਈ (ਕਨਵੋਕੇਸ਼ਨ) ਡਿਗਰੀ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 10-04-2026
ਮੁੱਲਾਂਪੁਰ-ਦਾਖਾ, 9 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਟੈਕਨਾਲੋਜੀ ਦਾਖਾ (ਲੁਧਿ:) ਦੀ ਪ੍ਰਬੰਧਕੀ ਕਮੇਟੀ, ਡਾਇਰੈਕਟਰ, ਸਟਾਫ਼ ਵਲੋਂ ਸਾਲਾਨਾ ਕਨਵੋਕੇਸ਼ਨ (ਡਿਗਰੀ ਵੰਡ) ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਬਿੰਦਰਾ ਮੈਂਬਰ ਰਾਸ਼ਟਰੀ ਸਮਾਜਿਕ ਨਿਆਂ ਮੰਤਰਾਲਾ ਅਤੇ ਐੱਨ.ਆਈ.ਐੱਸ.ਡੀ. ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਉਨਾਂ ਨਾਲ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਮਨਜੀਤ ਕੌਰ ਸੇਖੋਂ, ਪ੍ਰੋ: ਰਣਜੀਤ ਕੌਰ ਗਰੇਵਾਲ, ਡਾਇਰੈਕਟਰ ਡਾ: ਮਨੂਦੀਪ ਕੌਸ਼ਲ, ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਅਪਰ ਅਪਾਰ ਸਿੰਘ, ਡਾ: ਜਸਵਿੰਦਰ ਸਿੰਘ ਸੇਖੋਂ, ਹੋਰ ਮੌਜੂਦ ਰਹੇ | ਆਈ.ਐੱਮ.ਟੀ. ਦਾਖਾ ਦੇ ਵਿਦਿਆਰਥੀਆਂ ਲਈ ਡਿਗਰੀ ਵੰਡ ਸਮਾਰੋਹ ਦੀ ਆਰੰਭਤਾ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਵਲੋਂ ਆਈ.ਐੱਮ.ਟੀ. ਦੀ ਸਾਲਾਨਾ ਰਿਪੋਰਟ ਪੜੀ ਗਈ | ਵਿਦਿਆਰਥੀ ਵਰਗ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਜ਼ਿੰਦਗੀ ਵਿਚ ਅੱਗੇ
ਵਧਣ ਲਈ ਚੁਣੌਤੀਆਂ ਨਾਲ ਜੂਝਣ ਵਿਚ ਪੂਰੀ ਤਰਾਂ ਸਮਰੱਥ ਬਣਿਆ ਜਾਵੇ, ਵਿਦਿਆਰਥੀ ਜੀਵਨ ਵਿਚ ਪ੍ਰਾਪਤ ਗਿਆਨ ਅਤੇ ਤਜ਼ਰਬਾ ਜੀਵਨ ਭਰ ਕੰਮ ਆਉਂਦਾ ਹੈ | ਬਿੰਦਰਾ ਨੇ ਕਿਹਾ ਕਿ ਸਫ਼ਲਤਾ ਅਤੇ ਅਸਫ਼ਲਤਾ ਜੀਵਨ ਦੇ ਦੋ ਪਹਿਲੂ ਹਨ, ਕਿਸੇ ਵੀ ਖੇਤਰ ਵਿਚ ਕੈਰੀਅਰ ਬਣਾਉਣ ਲਈ ਅਸਫ਼ਲਤਾਵਾਂ ਤੋਂ ਡਰਨ ਦੀ ਬਜਾਇ ਹਰ ਚੁਣੌਤੀ ਦਾ ਨਿਡਰਤਾ ਨਾਲ ਸਾਹਮਣਾ ਕਰਨਾ ਚਾਹੀਦਾ | ਉਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ ਖੇਡਾਂ, ਸੱਭਿਆਚਾਰਕ, ਧਾਰਮਿਕ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਜੀ.ਟੀ.ਬੀ-ਆਈ. ਐੱਮ. ਟੀ. ਦਾਖਾ ਦੇ ਬੀ. ਸੀ. ਏ., ਬੀ.ਬੀ.ਏ., ਐੱਮ. ਬੀ. ਏ., ਐੱਮ. ਐੱਸ. ਸੀ. (ਆਈ. ਟੀ.), ਪੀ. ਜੀ. ਡੀ. ਸੀ. ਏ. ਪਾਸ ਕਰੀਬ 150 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਸਾਲ 2026-27 ਲਈ ਦਾਖ਼ਲੇ ਸ਼ੁਰੂ-ਡਾਇ: ਜਸਵੀਰ ਸਿੰਘ ਥਿੰਦ ਅਗਲੀ ਖ਼ਬਰ ਆੜ੍ਹਤੀਆਂ ਦੀ ਢਾਈ ਪ੍ਰਤੀਸ਼ਤ ਦਾਮੀ ਤੇ ਈ. ਪੀ. ਐੱਫ. ਦਾ ਮਾਮਲਾ ਕੇਂਦਰ ਤੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆ ਕੇ ਤੁਰੰਤ...
Ad Position 24