28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆੜ੍ਹਤੀਆਂ ਦੀ ਢਾਈ ਪ੍ਰਤੀਸ਼ਤ ਦਾਮੀ ਤੇ ਈ. ਪੀ. ਐੱਫ. ਦਾ ਮਾਮਲਾ ਕੇਂਦਰ ਤੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆ ਕੇ ਤੁਰੰਤ ਹੱਲ ਕਰ ਲਿਆ ਜਾਵੇਗਾ-ਰਾਣਾ

Ad Position 21
No active advertisement
ਅਜੀਤ ਡੈਸਕ 10-04-2026
ਰਾਏਕੋਟ, 9 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ 45 ਰੁਪਏ 88 ਪੈਸੇ ਆੜ੍ਹਤੀਆਂ ਦੀ ਦਾਮੀ ਨੂੰ ਫ਼ਸਲ ਦੇ ਭਾਅ ਮੁਤਾਬਿਕ ਪੱਕੇ ਤੌਰ 'ਤੇ ਢਾਈ ਪ੍ਰਤੀਸ਼ਤ ਕਰਨ ਤੇ 2014 ਤੋਂ 2019 ਤੱਕ ਕੱਚੇ ਮਜ਼ਦੂਰਾਂ ਦੇ ਪੱਕੇ ਮਜ਼ਦੂਰਾਂ ਦੀ ਤਰਜ਼ 'ਤੇ ਕੱਟੇ ਗਏ ਈ.ਪੀ.ਐੱਫ. ਦੀ ਵਾਪਸੀ ਅਤੇ ਪੱਕੇ ਤੌਰ 'ਤੇ ਆੜ੍ਹਤ ਦੀ ਦੁਕਾਨ ਨੂੰ ਚਲਾ ਰਹੇ ਮਾਲਕ ਦੇ ਨਾਮ 'ਤੇ ਇੰਤਕਾਲ ਕਰਨ, ਜਲਾਲਦੀਵਾਲ ਤੇ ਕਲਸੀਆਂ ਖ਼ਰੀਦ ਕੇਂਦਰਾਂ ਵਿਚ ਐੱਫ.ਸੀ.ਆਈ. ਦੀ ਖ਼ਰੀਦ ਨੂੰ ਤਬਦੀਲ ਕਰਕੇ ਪੰਜਾਬ ਨਾਲ ਸਬੰਧਿਤ ਏਜੰਸੀ ਨੂੰ ਖ਼ਰੀਦ ਕਰਨ ਲਈ ਅਧਿਕਾਰਤ ਕਰਨ, ਕਣਕ-ਝੋਨੇ ਦੇ ਸੀਜ਼ਨ ਦੌਰਾਨ ਆਰਜ਼ੀ ਫੜ੍ਹਾਂ ਦੀ ਮਨਜ਼ੂਰੀ ਦੇ ਪ੍ਰਬੰਧਨ ਨੂੰ ਸੌਖਾ ਕਰਨ, ਮਜ਼ਦੂਰ ਦੀ 37.5 ਕਿਲੋ ਝੋਨੇ ਦੇ ਬੋਰੀ ਦੀ ਲੇਬਰ 15 ਰੁਪਏ 49 ਪੈਸੇ ਦੇ ਮੁਕਾਬਲਤਨ 50 ਕਿਲੋ ਕਣਕ ਦੀ ਬੋਰੀ ਦਾ ਭਾਅ 14 ਰੁਪਏ 66 ਪੈਸੇ ਤੋਂ ਵਧਾ ਕੇ ਤੈਅ ਕਰਨ, ਆੜ੍ਹਤਾਂ 'ਤੇ ਅਕਾਊਟੈਂਟਾਂ ਦਾ ਕੰਮ ਕਰ ਰਹੇ ਮੁਨੀਮਾਂ ਨੂੰ ਪਰਿਵਾਰ ਸਮੇਤ ਸਿਹਤ ਬੀਮਾ ਤੇ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ, 25 ਏਕੜ ਫੜ੍ਹ ਦਾ ਪੱਕੇ ਤੌਰ 'ਤੇ ਦਾਣਾ ਮੰਡੀ ਰਾਏਕੋਟ ਲਈ ਪ੍ਰਬੰਧ ਕਰਨ ਸਬੰਧੀ ਰੱਖੀਆਂ ਗਈਆਂ ਮੰਗਾਂ ਸਬੰਧੀ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਸੁੱਖ ਵਿਲ੍ਹਾ ਪੈਲੇਸ ਰਾਏਕੋਟ ਵਿਖੇ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਵਲੋਂ ਦਿੱਤੇ ਸੱਦੇ 'ਤੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਸਬੰਧਿਤ ਮਸਲਿਆਂ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਆੜ੍ਹਤੀਆਂ, ਮਜ਼ਦੂਰਾਂ ਤੇ ਮੁਨੀਮਾਂ ਦੇ ਹੱਕਾਂ ਨੂੰ ਦਰਕਿਨਾਰ ਕਰਕੇ ਆੜ੍ਹਤੀਆਂ ਦੇ ਹੱਕਾਂ ਨੂੰ ਅਣਗੌਲਿਆ ਕੀਤਾ ਗਿਆ | ਜਿਸ ਦੀ ਵਜ੍ਹਾ ਨਾਲ ਆੜ੍ਹਤੀਆਂ ਦੀ ਢਾਈ ਪ੍ਰਤੀਸ਼ਤ ਦਾਮੀ ਅਤੇ ਈ.ਪੀ.ਐੱਫ ਦੇ ਫੰਡਾਂ ਦਾ ਮਾਮਲਾ ਉਲਝਦਾ ਗਿਆ ਹੈ | ਮੌਜੂਦਾ ਦੌਰ ਵਿਚ ਕੇਂਦਰ ਤੇ ਪੰਜਾਬ ਸਰਕਾਰ ਤੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਢਾਈ ਪ੍ਰਤੀਸ਼ਤ ਦਾਮੀ ਤੇ ਈ.ਪੀ.ਐੱਫ. ਦੇ ਫੰਡਾਂ ਦਾ ਮਾਮਲਾ ਜਲਦੀ ਸੁਲਝਾ ਲਿਆ ਜਾਵੇਗਾ | ਸ੍ਰੀ ਰਾਣਾ ਨੇ ਪਿਛਲੇ ਸਮੇਂ ਦੌਰਾਨ ਆੜ੍ਹਤੀਆਂ ਦੇ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਆੜ੍ਹਤੀਆ ਐਸੋਸੀਏਸ਼ਨ ਦੇ ਮੋਹਰੀ ਆਗੂਆਂ ਦੇ ਰੋਲ ਦੀ ਵੀ ਨਿਖੇਧੀ ਕੀਤੀ ਗਈ | ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਆੜ੍ਹਤੀਆਂ, ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਆਪਸੀ ਏਕਤਾ ਤੋਂ ਬਿਨ੍ਹਾਂ ਸੰਭਵ ਨਹੀਂ ਹੈ, ਇਸ ਲਈ ਆੜ੍ਹਤੀਆ ਐਸੋਸੀਏਸ਼ਨਾਂ ਦੀ ਨੁਮਾਇੰਦਗੀ ਕਰ ਰਹੇ ਆਗੂਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਸਭ ਇਕ ਮੰਚ 'ਤੇ ਹੋ ਕੇ ਮੰਗਾਂ ਮੰਨਵਾਉਣ ਲਈ ਯਤਨ ਕਰਨੇ ਚਾਹੀਦੇ ਹਨ | ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਸ੍ਰੀ ਰਾਜਿੰਦਰ ਕੁਮਾਰ ਪਟਿਆਲਾ ਨੇ ਕਿਹਾ ਕਿ ਆੜ੍ਹਤੀਆਂ ਦੀ ਢਾਈ ਪ੍ਰਤੀਸ਼ਤ ਦਾਮੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਚਰਚਾ ਹੋ ਚੁੱਕੀ ਹੈ, ਜਲਦੀ ਹੀ ਦਾਮੀ ਦੇ ਮਸਲੇ ਦਾ ਹੱਲ ਕਰ ਲਿਆ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਸੰਗਠਨ ਪੁਨੀਤ ਜੈਨ ਨੇ ਕਿਹਾ ਕਿ ਈ.ਪੀ.ਐੱਫ ਦਾ ਮਾਮਲਾ ਕੇਂਦਰ ਸਰਕਾਰ ਤੇ ਅਦਾਲਤ ਵਿਚ ਵਿਚਾਰ ਅਧੀਨ ਹੈ, ਜਲਦੀ ਹੀ ਇਸਦਾ ਨਿਪਟਾਰਾ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਸ੍ਰੀ ਵਿੱਕੀ ਮਾਛੀਵਾੜਾ ਸੂਬਾ ਸਕੱਤਰ, ਰਣਜੀਤ ਸਿੰਘ ਔਜਲਾ ਸੂਬਾ ਖ਼ਜ਼ਾਨਚੀ, ਅਜਮੇਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਜਗਪਾਲ ਸਿੰਘ ਧਨੋਆ ਪ੍ਰਧਾਨ ਮੰਡੀ ਜਗਰਾਉਂ, ਪ੍ਰਧਾਨ ਪਿ੍ਥੀਪਾਲ ਸਿੰਘ ਭੁੱਨਰਹੇੜੀ, ਗੁਰਮੇਲ ਸਿੰਘ ਵਾਈਸ ਪ੍ਰਧਾਨ, ਅੰਮਿ੍ਤਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਨਿਰਮਲ ਸਿੰਘ ਭੁੱਨਰਹੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆੜ੍ਹਤੀਆਂ ਦੀ ਦਾਮੀ ਦਾ ਮਾਮਲਾ ਕੇਂਦਰ ਤੋਂ ਹੱਲ ਕਰ ਲਿਆ ਜਾਵੇਗਾ |
ਉਨ੍ਹਾਂ ਮਜ਼ਦੂਰਾਂ ਤੇ ਆੜ੍ਹਤੀਆਂ ਦੇ ਮਸਲਿਆਂ ਪ੍ਰਤੀ ਸੰਜੀਦਗੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੀਆਂ ਆੜ੍ਹਤੀਆਂ ਐਸੋਸੀਏਸ਼ਨਾਂ ਨੂੰ ਇਕਮੰਚ 'ਤੇ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ | ਇਸ ਸਮੇਂ ਸਟੇਜ਼ ਸਕੱਤਰ ਦੀ ਭੂਮਿਕਾ ਲਖਵਿੰਦਰ ਸਿੰਘ ਸਪਰਾ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਮਨੋਜ ਕੁਮਾਰ ਪ੍ਰਧਾਨ ਅਹਿਮਦਗੜ੍ਹ ਮੰਡੀ, ਚੇਅਰਮੈਨ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਸਰਪ੍ਰਸਤ ਗੁਰਮੇਲ ਸਿੰਘ ਧਾਲੀਵਾਲ, ਸਲਾਹਕਾਰ ਯਸ਼ਪਾਲ ਬਾਂਸਲ, ਸਲਾਹਕਾਰ ਪਿ੍ਤਪਾਲ ਸਿੰਘ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸੰਤ, ਖ਼ਜ਼ਾਨਚੀ ਅੰਮਿ੍ਤਪਾਲ ਸਿੰਘ ਜੌਹਲਾਂ, ਵਾਈਸ ਚੇਅਰਮੈਨ ਸਤਪਾਲ ਬਿੱਟੂ ਬਾਂਸਲ, ਗੁਰਜੀਤ ਜੰਡ, ਕੀਮਤੀ ਲਾਲ ਬਵੇਜਾ, ਹੇਮਰਾਜ ਬਾਂਸਲ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ, ਅਸ਼ੋਕ ਮਲਹੋਤਰਾ ਪੱਖੋਵਾਲ, ਰਾਜਿੰਦਰ ਕੁਮਾਰ ਕਾਕਾ, ਵਿਨੋਦ ਕੁਮਾਰ ਬਿੱਲੂ, ਸ਼ਗਨਦੀਪ ਬੱਬੂ, ਭੂਸ਼ਣ ਕੁਮਾਰ ਬਵੇਜਾ, ਸ਼ਿਵ ਕੁਮਾਰ, ਬਿੱਟੂ ਜੈਨ, ਸੁਖਵਿੰਦਰ ਸਿੰਘ ਜੌਹਲਾਂ, ਕੁਲਵੰਤ ਸਿੰਘ ਜੌਹਲਾਂ, ਮੁਖਤਿਆਰ ਸਿੰਘ ਸਹਿਬਾਜ਼ਪੁਰਾ, ਰਜੇਸ਼ ਕੁਮਾਰ, ਪ੍ਰਦੀਪ ਕੁਮਾਰ, ਹੇਮਰਾਜ ਡੋਗਰ, ਵਿਸ਼ੂ ਗਰਗ, ਪ੍ਰਦੀਪ ਨੰਦੂ ਜੋਸ਼ੀ, ਨਿਰਮਲ ਕੁੰਦਰਾ, ਬੇਅੰਤ ਸਿੰਘ ਗਿੱਲ, ਮਨੋਜ ਬਾਂਸਲ, ਸੁਰਿੰਦਰ ਗੋਇਲ, ਗੁਰਦੀਪ ਸਿੰਘ ਸੋਹੀ, ਬਿਕਰਮ ਸਿੰਘ ਬਿੰਜਲ, ਅਕਾਊਟੈਂਟ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ, ਪ੍ਰਧਾਨ ਦਲੀਪ ਸਿੰਘ ਛਿੱਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਬੀ. (ਆਈ. ਐਮ. ਟੀ.) ਦਾਖਾ ਦੇ ਵਿਦਿਆਰਥੀਆਂ ਲਈ (ਕਨਵੋਕੇਸ਼ਨ) ਡਿਗਰੀ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਿੰਡ ਡਾਂਗੀਆਂ ਵਿਚ ਸਾਂਝੀ ਜ਼ਮੀਨ ਦੇ ਵਿਵਾਦ 'ਚ ਬਜ਼ੁਰਗ ਦੀ ਮੌਤ
Ad Position 24