28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮੈਡੀਕਲ ਪ੍ਰੈਕਟੀਸ਼ਨਰਜ਼ ਕੱਲ੍ਹ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 10-04-2026
ਰਾਏਕੋਟ, 9 ਅਪ੍ਰੈਲ (ਸੁਸ਼ੀਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਦੀ ਲੁਧਿਆਣਾ ਜ਼ਿਲਾ ਇਕਾਈ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਸਰਪ੍ਰਸਤ ਸੁਰਜੀਤ ਸਿੰਘ, ਸੂਬਾ ਪ੍ਰੈੱਸ ਸਕੱਤਰ ਚਮਕੌਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਲਜੀਤ ਸਿੰਘ ਲਾਡੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨਾਂ ਤੋਂ ਇਲਾਵਾ ਬਲਾਕ ਰਾਏਕੋਟ ਤੋਂ ਹਰਦੀਪ ਸਿੰਘ ਅਤੇ ਪ੍ਰੀਤਮ ਸਿੰਘ, ਬਲਾਕ ਗਿੱਲ ਰੋਡ ਤੋਂ ਪ੍ਰਧਾਨ ਹਰਦੀਪ ਸਿੰਘ, ਵਿੱਤ ਸਕੱਤਰ ਕੁਲਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਰਮਨ, ਬਲਾਕ ਜਗਰਾਉਂ ਤੋਂ ਕੁਲਦੀਪ ਸਿੰਘ ਤੇ ਮਨਮੋਹਨ ਸਿੰਘ, ਬਲਾਕ ਖੰਨਾ-ਸਮਰਾਲਾ ਤੋਂ ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਜੋਰਾਵਰ ਸਿੰਘ ਤੇ ਚੇਅਰਮੈਨ ਮੇਜਰ ਸਿੰਘ, ਬਲਾਕ ਫਿਲੌਰ ਤੋਂ ਪ੍ਰਧਾਨ ਸੰਦੀਪ ਕੁਮਾਰ ਜੋਸ਼ੀ, ਬਲਾਕ ਅਹਿਮਦਗੜ• ਤੋਂ ਪ੍ਰਧਾਨ ਗੁਰਪਿਆਰ ਸਿੰਘ ਤੇ ਇੰਦਰਜੀਤ ਸਿੰਘ ਅਤੇ ਬਲਾਕ ਮੁੱਲਾਂਪੁਰ ਤੋਂ ਹਰਦੀਪ ਸਿੰਘ ਤੇ ਹੋਰ ਬਲਾਕ ਕਮੇਟੀ ਮੈਂਬਰ ਹਾਜ਼ਰ ਹੋਏ | ਸੂਬਾ ਕਮੇਟੀ ਵਲੋਂ 11 ਅਪ੍ਰੈਲ ਦੀ ਸੰਗਰੂਰ ਵਿਖੇ ਰੱਖੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਂਦੇ ਹੋਏ ਨੋਟ ਕੀਤਾ ਗਿਆ ਕਿ ਜ਼ਿਲੇ ਅੰਦਰ ਸਮੁੱਚੇ ਬਲਾਕਾਂ ਵਲੋਂ ਰੈਲੀ ਦੀ ਪੂਰੀ ਤਿਆਰੀ ਹੈ ਅਤੇ ਮੈਂਬਰਾਂ 'ਚ ਪੂਰਾ ਉਤਸ਼ਾਹ ਹੈ | ਜੱਥੇਬੰਦੀ ਦੇ ਆਗੂਆਂ ਨੇ ਸਮੂਹ ਮੈਂਬਰਾਂ ਨੂੰ ਸਮੇਂ ਸਿਰ ਰੈਲੀ ਸਥਾਨ 'ਤੇ ਪੁੱਜਣ ਅਤੇ ਪੂਰਾ ਅਨੁਸ਼ਾਸਨ ਬਣਾ ਕੇ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ | ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਮਾਰਚ ਕਰਨ ਉਪਰੰਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਕਾਲਜ ਦੇ ਬੀ. ਐੱਡ. ਦੇ ਵਿਦਿਆਰਥੀਆਂ ਨੇ ਵਿਸ਼ਵ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਸ.ਪ੍ਰਾ. ਸਕੂਲ ਬਾਸੀਆਂ ਬੇਟ 'ਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬੀ.ਪੀ.ਈ.ਓ. ਸੰਧੂ ਵਲੋਂ ਕੀਤਾ...
Ad Position 24