28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਰਕਾਰੀ ਪ੍ਰਾਇਮਰੀ ਕੰਨਿਆ ਸਮਾਰਟ ਸਕੂਲ ਗੁੱਜਰਵਾਲ ਵਿਖੇ ਸਨਮਾਨ ਸਮਾਰੋਹ

Ad Position 21
No active advertisement
ਅਜੀਤ ਡੈਸਕ 10-04-2026
• ਲਵਨੂਰ ਕੌਰ ਤੇ ਹਰਲੀਨ ਕੌਰ ਨੇ ਬਲਾਕ ਪੱਧਰ 'ਤੇ ਪਹਿਲਾ ਤੇ ਦੂਜਾ ਸਥਾਨ ਕੀਤਾ ਪ੍ਰਾਪਤ
ਜੋਧਾਂ, 9 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਪ੍ਰਾਇਮਰੀ ਕੰਨਿਆ ਸਮਾਰਟ ਸਕੂਲ ਗੁੱਜਰਵਾਲ ਵਿਖੇ ਸਕੂਲ ਮੁਖੀ ਪਰਮਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਕੂਲ ਮੁਖੀ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੂਲ ਦੀਆਂ ਦੋ ਲੜਕੀਆਂ ਲਵਨੂਰ ਕੌਰ ਪੁੱਤਰੀ ਰਛਪਾਲ ਸਿੰਘ ਅਤੇ ਮਨਵੀਰ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ ਪੰਜਵੀਂ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 497 ਅੰਕ (99.4 ਫ਼ੀਸਦੀ) ਪ੍ਰਾਪਤ ਕਰਕੇ ਜਿੱਥੇ ਬਲਾਕ ਪੱਖੋਵਾਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉੱਥੇ ਹੀ ਲੁਧਿਆਣਾ ਜ਼ਿਲ੍ਹੇ ਦੇ ਚੋਣਵੇਂ ਵਿਦਿਆਰਥੀਆਂ ਵਿਚ ਵੀ ਆਪਣਾ ਨਾਮ ਦਰਜ ਕਰਵਾਇਆ ਹੈ | ਇਸੇ ਤਰ੍ਹਾਂ ਹਰਲੀਨ ਕੌਰ ਪੁੱਤਰੀ ਪਾਲ ਸਿੰਘ ਨੇ 492 ਅੰਕ (98.6 ਫ਼ੀਸਦੀ) ਪ੍ਰਾਪਤ ਕਰਕੇ ਬਲਾਕ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ |
ਪਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪਿੰਡ ਗੁੱਜਰਵਾਲ (ਲੜਕੀਆਂ) ਸਕੂਲ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿਚ ਸ਼ਾਮਿਲ ਹੋ ਗਿਆ ਹੈ | ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਇਸ ਸਕੂਲ ਦੀਆਂ ਅਹਿਮ ਪ੍ਰਾਪਤੀਆਂ ਹਨ | ਇੰਨ੍ਹਾਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ | ਇਸ ਮੌਕੇ ਹਰਦੀਪ ਸਿੰਘ ਗਰੇਵਾਲ, ਸੀ.ਐੱਚ.ਟੀ. ਕਰਨਜੀਤ ਕੌਰ, ਗੁਰਦੀਪ ਸਿੰਘ ਸਹੌਲੀ, ਜਸਵਿੰਦਰ ਕੌਰ ਗਰੇਵਾਲ, ਸੰਤੋਸ਼ ਕੌਰ, ਮੈਡਮ ਸ਼ਾਲਿਨੀ ਖੁਰਾਣਾ, ਬਲਵਿੰਦਰ ਸਿੰਘ ਮਿੰਦੀ, ਮਨਦੀਪ ਸਿੰਘ ਸਰੋਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਰਾਏਕੋਟ ਵਲੋਂ ਸਕੂਲੀ ਬੱਚਿਆਂ ਨੂੰ ਬੈਗ ਤੇ ਕਾਪੀਆਂ ਵੰਡੀਆਂ ਅਗਲੀ ਖ਼ਬਰ ਸਾਹਨੇਵਾਲ ਪੁਲਿਸ ਨੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਜੋੜੇ ਨੂੰ ਕੀਤਾ ਕਾਬੂ
Ad Position 24