28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲਾਇਨਜ਼ ਕਲੱਬ ਰਾਏਕੋਟ ਵਲੋਂ ਸਕੂਲੀ ਬੱਚਿਆਂ ਨੂੰ ਬੈਗ ਤੇ ਕਾਪੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 10-04-2026
• ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਦੀ ਮਦਦ ਲਈ ਸੰਸਥਾਵਾਂ ਅੱਗੇ ਆਉਣ-ਕਲੱਬ ਪ੍ਰਧਾਨ ਡਾ. ਸੁਬੋਧ ਗੁਪਤਾ
ਰਾਏਕੋਟ, 9 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵਲੋਂ ਪ੍ਰਧਾਨ ਡਾ: ਸੁਬੋਧ ਗੁਪਤਾ ਅਤੇ ਸਕੱਤਰ ਪੰਕਜ ਕਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ 2 ਸਕੂਲਾਂ ਸ੍ਰੀ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਡਾ: ਦੁਆਰਕਾ ਨਾਥ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਚ ਕਰੀਬ 100 ਬੱਚਿਆਂ ਨੂੰ ਸਕੂਲੀ ਬੈਗ ਅਤੇ ਕਾਪੀਆਂ ਵੰਡੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਡਾ: ਸੁਬੋਧ ਗੁਪਤਾ ਨੇ ਕਿਹਾ ਕਿ ਸਿੱਖਿਆ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਹਰ ਸਮਰੱਥ ਵਿਅਕਤੀ ਨੂੰ ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਜੋ ਪੜ੍ਹਨਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਸੀਮਿਤ ਸਾਧਨ ਹੁੰਦੇ ਹਨ |
ਉਨ੍ਹਾਂ ਦੱਸਿਆ ਕਿ ਲਾਇਨ ਕਲੱਬ ਰਾਏਕੋਟ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਲਈ ਮਦਦ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਲੱਬ ਵਲੋਂ ਕਈ ਸਕੂਲਾਂ ਵਿਚ ਠੰਡੇ ਪਾਣੀ ਲਈ ਵਾਟਰ ਕੂਲਰ ਅਤੇ ਸਮਾਰਟ ਸਿੱਖਿਆ ਲਈ ਐੱਲ.ਸੀ.ਡੀ. ਵੀ ਲਗਵਾਈਆਂ ਗਈਆਂ ਹਨ | ਇਸ ਮੌਕੇ ਕਲੱਬ ਪ੍ਰਧਾਨ ਡਾ: ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖ਼ਜ਼ਾਨਚੀ ਮਨੀਸ਼ ਗੋਇਲ, ਰਾਜ ਕੁਮਾਰ ਗਰਗ, ਦੀਪਕ ਬਾਂਸਲ, ਗੁਲਸ਼ਨ ਮਿੱਤਲ, ਕੇ.ਕੇ. ਸ਼ਰਮਾ, ਨਰੇਸ਼ ਗੋਇਲ ਸਮੇਤ ਹੋਰ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਚੈਲੇਂਜ਼ ਕਰਨ ਵਾਲੇ ਟਕਸਾਲੀ ਨਹੀਂ ਹੋ ਸਕਦੇ-ਚੱਕ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਕੰਨਿਆ ਸਮਾਰਟ ਸਕੂਲ ਗੁੱਜਰਵਾਲ ਵਿਖੇ ਸਨਮਾਨ ਸਮਾਰੋਹ
Ad Position 24