ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਦੇ ਬੱਚਿਆਂ ਨੂੰ ਐੱਨ.ਆਰ.ਆਈ. ਪਰਿਵਾਰ ਵਲੋਂ ਸਟੇਸ਼ਨਰੀ ਵੰਡੀ
ਅਜੀਤ ਡੈਸਕ
10-04-2026
ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਤੇ ਸਰਪੰਚ ਬਲਦੇਵ ਸਿੰਘ ਖ਼ਾਲਸਾ ਗੋਂਦਵਾਲ ਨੇ ਆਖਿਆ ਕਿ ਇਸ ਦਾਨੀ ਪਰਿਵਾਰ ਵਲੋਂ ਸੰਨ 2014 ਤੋਂ ਲਗਾਤਾਰ ਬੱਚਿਆਂ ਦੀ ਪੜ੍ਹਾਈ ਵਿਚ ਯੋਗਦਾਨ ਪਾਉਂਦਿਆ ਉਨ੍ਹਾਂ ਨੂੰ ਸਟੇਸ਼ਨਰੀ ਤੇ ਕਾਪੀਆਂ ਵੰਡੀਆਂ ਜਾ ਰਹੀਆਂ ਹਨ, ਜੋ ਬਹੁਤ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਆਖਿਆ ਕਿ ਸਾਨੂੰ ਲੋੜਵੰਦ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੜ੍ਹਾਈ ਕਰਨ ਦੇ ਚਾਹਵਾਨ ਬੱਚੇ ਆਪਣੀ ਪੜ੍ਹਾਈ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਪੂਰੀ ਕਰ ਸਕਣ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਾਨੀ ਪਰਿਵਾਰ ਵਲੋਂ ਸਮੇਂ-ਸਮੇਂ 'ਤੇ ਸਕੂਲ ਦੀ ਬਿਹਤਰੀ ਲਈ ਬਣਦੀ ਮਦਦ ਮੁਹੱਈਆ ਕਰਵਾਈ ਜਾਂਦੀ ਹੈ | ਇਸ ਮੌਕੇ ਸਕੂਲ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਨੇ ਐੱਨ.ਆਰ.ਆਈ ਸੁਖਜੀਤ ਸਿੰਘ ਯੂ.ਐੱਸ.ਏ ਤੇ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਮਾਨ ਯੂ.ਐੱਸ.ਏ ਦਾ ਸਹਿਯੋਗ ਦੇਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅੱਗੇ ਵੀ ਉਨ੍ਹਾਂ ਵਲੋਂ ਸਕੂਲ ਦੀ ਬਿਹਤਰੀ ਲਈ ਸਹਿਯੋਗ ਮਿਲਦਾ ਰਹੇਗਾ | ਇਸ ਮੌਕੇ ਸੂਬੇਦਾਰ ਗੁਰਨਾਮ ਸਿੰਘ ਨਾਹਰ, ਪ੍ਰਧਾਨ ਲਖਵੀਰ ਸਿੰਘ, ਪੰਚ ਦਵਿੰਦਰ ਸਿੰਘ, ਪੰਚ ਗੁਰਮੇਲ ਸਿੰਘ, ਮੈਨੇਜਰ ਕੁਲਦੀਪ ਸਿੰਘ, ਪੰਚ ਬਲਜਿੰਦਰ ਸਿੰਘ, ਪੰਚ ਦਲਜੀਤ ਕੌਰ, ਪੰਚ ਹਰਜੀਤ ਕੌਰ, ਪੰਚ ਅਰਸ਼ਦੀਪ ਕੌਰ, ਪੰਚ ਜਗਦੀਪ ਸਿੰਘ, ਪੰਚ ਸੂਬੇਦਾਰ ਜਗਜੀਤ ਸਿੰਘ, ਹਰਦੀਪ ਕੌਰ, ਰਘਵਿੰਦਰ ਸਿੰਘ ਛੰਨਾਂ, ਪਰਮਜੀਤ ਕੌਰ ਸਾਬਕਾ ਮੈਂਬਰ ਬਲਾਕ ਸੰਮਤੀ, ਕੁਲਵਿੰਦਰ ਕੌਰ, ਮੁੱਖ ਅਧਿਆਪਕ ਕਮਲਪ੍ਰੀਤ ਕੌਰ, ਮੈਡਮ ਹਰਭਜਨ ਕੌਰ ਬਲਾਕ ਕੋਆਰਡੀਨੇਟਰ, ਮੈਡਮ ਮਨਪ੍ਰੀਤ ਕੌਰ, ਪ੍ਰਥਮ ਕੋਆਰਡੀਨੇਟਰ, ਮੈਡਮ ਨੀਰਾ ਭਨੋਟ, ਮੈਡਮ ਦਪਿੰਦਰਪਾਲ ਕੌਰ, ਮੈਡਮ ਜਗਦੀਪ ਕੌਰ, ਮੈਡਮ ਹਰਦੀਪ ਕੌਰ ਆਦਿ ਹਾਜ਼ਰ ਸਨ |