28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰੋਟਰੀ ਕਲੱਬ ਰਾਏਕੋਟ ਵਲੋਂ ਸ. ਸ. ਸ. ਸਕੂਲ ਕਰੀਰ ਸਾਹਿਬ ਪਿੰਡ ਲਿੱਤਰਾਂ ਨੂੰ ਸਾਮਾਨ ਭੇਟ

Ad Position 21
No active advertisement
ਅਜੀਤ ਡੈਸਕ 10-04-2026
ਰਾਏਕੋਟ, 9 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਰਾਏਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਰ ਸਾਹਿਬ ਪਿੰਡ ਲਿੱਤਰਾਂ ਵਿਖੇ ਬੱਚਿਆਂ ਤੇ ਸਟਾਫ਼ ਦੀ ਸਹੂਲਤ ਲਈ 'ਗਰੁੱਪ ਹੈਂਡ ਵਾਸ਼ ਸਟੇਸ਼ਨ' ਅਤੇ 3 ਸਾਬਣ ਪੇਟੀਆਂ ਸੌਂਪੀਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਅਤਰ ਸਿੰਘ ਚੱਢਾ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਡਾ: ਇੰਦਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਰੋਟਰੀ ਕਲੱਬ ਸਮੇਂ-ਸਮੇਂ ਸਿਰ ਸਮਾਜ ਭਲਾਈ ਕੰਮਾਂ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ, ਉੱਥੇ ਹੀ ਹੁਣ ਸ.ਸ.ਸ ਸਕੂਲ ਕਰੀਰ ਸਾਹਿਬ ਪਿੰਡ ਲਿੱਤਰਾਂ ਵਿਖੇ ਬੱਚਿਆਂ ਨੂੰ ਸਾਫ-ਸਫ਼ਾਈ ਪ੍ਰਤੀ ਜਾਗਰੂਕ ਕਰਨ ਸਮੇਤ ਉਨਾਂ ਦੀ ਸਵੱਛਤਾ ਦਾ ਧਿਆਨ ਰੱਖਦੇ ਹੋਏ 'ਗਰੁੱਪ ਹੈਂਡ ਵਾਸ਼ ਸਟੇਸ਼ਨ' ਅਤੇ 3 ਪੇਟੀਆਂ ਸਾਬਣ ਮੁਹੱਈਆ ਕਰਵਾਈਆਂ ਗਈਆਂ ਹਨ | ਇਸ ਮੌਕੇ ਰੋਟੇਰੀਅਨ ਗੁਰਦੇਵ ਸਿੰਘ ਤਲਵੰਡੀ, ਸਤੀਸ਼ ਭੱਲਾ, ਹਰਮਿੰਦਰ ਸਿੰਘ ਰਾਣਾ, ਪਿ੍ੰਸੀਪਲ ਅਮਨਦੀਪ ਸਿੰਘ, ਲੈਕਚਰਾਰ ਹਰਮਿੰਦਰ ਸਿੰਘ ਤਾਜਪੁਰ, ਲੈਕਚਰਾਰ ਕੁਲਵਿੰਦਰ ਸਿੰਘ ਡਾਂਗੋ, ਲੈਕਚਰਾਰ ਕਮਲਪ੍ਰੀਤ ਕੌਰ, ਲੈਕਚਰਾਰ ਸੁਖਦੇਵ ਕੌਰ, ਮੈਡਮ ਜਸਪ੍ਰੀਤ ਕੌਰ ਐੱਸ.ਐੱਸ ਮਿਸਟ੍ਰੈੱਸ, ਮੈਡਮ ਪਵਨਦੀਪ ਕੌਰ ਮੈਥ ਮਿਸਟ੍ਰੈੱਸ, ਮੈਡਮ ਪਰਮਜੀਤ ਕੌਰ ਹਿੰਦੀ ਮਿਸਟ੍ਰੈੱਸ, ਮੈਡਮ ਅਮਨਦੀਪ ਕੌਰ ਅੰਗਰੇਜ਼ੀ ਮਿਸਟ੍ਰੈੱਸ, ਰਾਜਦੀਪ ਸਿੰਘ ਪੰਜਾਬੀ ਮਾਸਟਰ, ਮੈਡਮ ਨਵਜੋਤ ਕੌਰ ਸਾਇੰਸ ਮਿਸਟ੍ਰੈੱਸ, ਸੁਖਜੀਤ ਸਿੰਘ ਕੰਪਿਊਟਰ ਫਕੈਲਿਟੀ, ਮੈਡਮ ਜਸਪ੍ਰੀਤ ਕੌਰ ਲਾਇਬ੍ਰੇਰੀਅਨ, ਮੈਡਮ ਅਮਨਦੀਪ ਕੌਰ ਐੱਨ.ਐੱਫ.ਕਿਊ.ਐੱਸ, ਕਲਰਕ ਜਸਪ੍ਰੀਤ ਸਿੰਘ, ਕੈਂਪਸ ਮੈਨੇਜਰ ਸੂਬੇਦਾਰ ਹਰਦੇਵ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਦੇ ਬੱਚਿਆਂ ਨੂੰ ਐੱਨ.ਆਰ.ਆਈ. ਪਰਿਵਾਰ ਵਲੋਂ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਨਿਊ ਮਾਡਲ ਸਕੂਲ ਨੰਗਲ ਖੁਰਦ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24