ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਜਾਨਾਂ ਗਵਾਉਣ ਵਾਲੇ ਜਗਰਾਉਂ ਸ਼ਹਿਰ ਦੇ ਅੱਧੀ ਦਰਜਨ ਸ਼ਰਧਾਲੂ ਅਤੇ ਦੁੱਗਰੀ ਫੇਸ-2 ਵਸਨੀਕ ਮਿ੍ਤਕ ਗੁਲਾਟੀ ਤੇ ਬਾਂਸਲ ਪਰਿਵਾਰਾਂ ਨਾਲ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਮੱਘਰ ਸਿੰਘ ਬੜੈਚ ਸਾਬਕਾ ਚੇਅਰਮੈਨ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਕੌਂਸਲਰ ਬਲਬੀਰ ਚੰਦ, ਸਜਨ ਬਾਂਸਲ, ਆੜ੍ਹਤੀ ਵਿਜੇ ਮਲਹੋਤਰਾ ਵਲੋਂ ਦੁੱਖ ਸਾਂਝਾ ਕੀਤਾ ਗਿਆ | ਐੱਮ.ਐੱਲ.ਏ ਇਯਾਲੀ ਅਤੇ ਜਥੇਦਾਰ ਮੱਘਰ ਸਿੰਘ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ 'ਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਘਾਟ ਦਹਾਕਿਆਂ ਤੱਕ ਰੜਕਦੀ ਰਹੇਗੀ | ਐੱਮ.ਐੱਲ.ਏ. ਇਯਾਲੀ ਨੇ ਇਸ ਦੁਖਾਂਤ ਦਾ ਕਾਰਨ ਬਣੀ ਲਾਪ੍ਰਵਾਹੀ ਦੀ ਆਲੋਚਨਾ ਕਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ ਮਥੁਰਾ 'ਚ ਯਮੁਨਾ ਨਦੀ ਅੰਦਰ ਕਿਸ਼ਤੀ ਪਲਟਣ ਦੀ ਘਟਨਾ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ, ਅਜੇ 3 ਹੋਰ ਸ਼ਰਧਾਲੂ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਜਾਰੀ ਹੈ |