29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਪੰਡੋਰੀ ਵਿਖੇ 3 ਰੋਜ਼ਾ 74ਵਾਂ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

Ad Position 21
No active advertisement
ਅਜੀਤ ਡੈਸਕ 14-04-2026
• ਫੁੱਟਬਾਲ ਓਪਨ ਤੇ 17 ਸਾਲ ਵਰਗ ਵਿਚ ਵਿਚ ਕੋਕਰੀ ਕਲਾਂ ਦੀਆਂ ਟੀਮਾਂ ਨੇ ਬਾਜ਼ੀ ਮਾਰੀ
ਚੌਂਕੀਮਾਨ, 13 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਆਧੁਨਿਕ ਖੇਡ ਪਾਰਕ ਵਿਚ ਕਰਵਾਇਆ ਜਾ ਰਿਹਾ 3 ਰੋਜ਼ਾ 74ਵਾਂ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਟੂਰਨਾਮੈਂਟ ਦੇ ਅਖਰੀਲੇ ਦਿਨ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ, ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ, ਸਤਨਾਮ ਸਿੰਘ ਪੰਡੋਰੀ, ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਹੈਪੀ ਮੈਰੀਵਿਲਾ, ਲੈਕਚਰਾਰ ਕਰਮਜੀਤ ਸਿੰਘ ਪੰਡੋਰੀ, ਹੈਰੀ ਸਿੱਧੂ, ਮਨਜੀਤ ਸਿੰਘ ਬਰਾੜ, ਸੁਭਾਸ ਸਰਮਾਂ ਤੇ ਬੂਟਾ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਦੇ ਓਪਨ ਦੇ ਫਾਈਨਲ ਮੁਕਾਬਲੇ ਵਿਚ ਕੋਕਰੀ ਕਲਾਂ ਦੀ ਟੀਮ ਨੇ ਕਮਾਲਪੁਰਾ ਦੀ ਟੀਮ ਨੂੰ ਅਤੇ ਅੰਡਰ-17 ਸਾਲ ਦੇ ਫਾਈਨਲ ਮੁਕਾਬਲੇ ਵਿਚ ਕੋਕਰੀ ਕਲਾਂ ਦੀ ਟੀਮ ਨੇ ਬੁਢੇਲ ਦੀ ਟੀਮ ਨੂੰ ਹਰਾਇਆ | ਇਸ ਮੌਕੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ, ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ, ਪੰਚ ਗੁਰਪ੍ਰੀਤ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਕਰਮਜੀਤ ਸਿੰਘ, ਪੰਚ ਸਰਬਜੀਤ ਕੌਰ, ਪੰਚ ਜਸਵੀਰ ਿੋਸੰਘ ਤੇ ਪੰਚ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ | ਇਸ ਮੌਕੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਜੋ ਨੌਜਵਾਨ ਪੀੜ•ੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਖ-ਵੱਖ ਖੇਡਾਂ ਦੇ ਖੇਡ ਮੇਲੇ ਕਰਵਾਉਂਦੇ ਹਨ ਜਿਸ ਨਾਲ ਨੌਜਵਾਨ ਮੋਬਾਇਲ ਛੱਡ ਖੇਡ ਗਰਾਊਡਾਂ ਵਿਚ ਆਉਣ ਲੱਗੇ ਹਨ ਜੋ ਕਿ ਪ੍ਰਬੰਧਕਾਂ ਲਈ ਮਾਣ ਵਾਲੀ ਗੱਲ ਹੈ |
ਇਸ ਮੌਕੇ ਪ੍ਰਬੰਧਕਾਂ ਵਲੋਂ ਟੂਰਨਾਮੈਂਟ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਅਮਰਿੰਦਰ ਸਿੰਘ, ਜਤਿੰਦਰ ਸਿੰਘ, ਗੁਰਮੇਲ ਸਿੰਘ ਸਿੱਧੂ, ਬਲਰਾਜ ਸਿੰਘ, ਵਰਿੰਦਰ ਸਿੰਘ ਸੋਨੂੰ, ਜਸਪ੍ਰੀਤ ਸਿੰਘ ਜੱਸਾ, ਤੇਜਿੰਦਰ ਸਿੰਘ, ਜਗਮੋਹਨ ਸਿੰਘ, ਰਾਮਾ ਪੰਡੋਰੀ, ਮੋਹਣ ਟਿਵਾਣਾ, ਮੋਹਣੀ ਸਿੱਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਅੱਗ ਬੁਝਾਊ ਯੰਤਰ ਚਲਾਉਣ ਸੰਬੰਧੀ ਮੌਕ ਡਰਿੱਲ ਕਰਵਾਈ ਅਗਲੀ ਖ਼ਬਰ ਪੰਜਾਬ 'ਚ ਗੁੰਡੇ ਅਨਸਰਾਂ ਤੇ ਰਾਜਨੀਤਿਕ ਗੱਠਜੋੜ ਦੀ ਮਿਲੀਭੁਗਤ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਦਿਨ ਕੱਟਣ ਲਈ ਹੋਏ ਮਜਬ...
Ad Position 24