ਹੰਬੜਾਂ, 13 ਅਪ੍ਰੈਲ (ਮੇਜਰ ਹੰਬੜਾਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੋਰਡ ਦੀ ਅੱਠਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਨਿਊ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਵਿਦਿਆਰਥੀ ਇਲਾਕੇ ਭਰ 'ਚੋਂ ਅੱਵਲ ਰਹੇ | ਸਕੂਲ ਦੇ ਡਾਇਰੈਕਟਰ ਸ੍ਰੀ ਮਦਨ ਲਾਲ ਸੇਠੀ ਅਤੇ ਪਿ੍ੰਸੀਪਲ ਮੰਜੂ ਸੇਠੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਅੱਠਵੀਂ ਜਮਾਤ ਦੇ ਆਏ ਨਤੀਜਿਆਂ 'ਚ ਸਾਡੇ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਖਮਨੀ ਕੌਰ ਪੁੱਤਰੀ ਹਰਬੰਸ ਸਿੰਘ ਨੇ 571/600 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦਿਲਪ੍ਰੀਤ ਸਿੰਘ ਪੁੱਤਰ ਜਗਦੀਪ ਸਿੰਘ ਨੇ 564/600 ਅੰਕ ਲੈ ਕੇ ਦੂਜਾ ਅਤੇ ਅਨੀਸ਼ਾ ਕੁਮਾਰੀ ਪੁੱਤਰੀ ਮੰਗਲ ਪਾਸਵਾਨ ਨੇ 557/600 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਬਾਕੀ ਸਕੂਲ ਦੇ ਵਿਦਿਆਰਥੀ ਵੀ ਅੱਠਵੀਂ ਜਮਾਤ 'ਚੋਂ ਚੰਗੇ ਅੰਕ ਲੈ ਕੇ ਪਾਸ ਹੋਏ | ਇੰਨ੍ਹਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੰਜੂ ਸੇਠੀ ਨੇ ਵਧਾਈ ਦਿੱਤੀ ਤੇ ਸਮੂਹ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸੇਠੀ ਨੇ ਕਿਹਾ ਕਿ ਸਕੂਲ ਦੇ ਬਾਕੀ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ ਤੇ ਸਕੂਲ ਦੇ ਬੱਚੇ ਹਮੇਸ਼ਾਂ ਹੀ ਪਹਿਲੀਆਂ ਪੁਜੀਸ਼ਨਾਂ ਲੈ ਕੇ ਪਾਸ ਹੋਏ ਹਨ ਜਿਸ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਸਿਰ ਜਾਂਦਾ ਹੈ | ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਨੰਦਨੀ ਸੇਠੀ, ਸ਼ੁਭਮ ਸੇਠੀ ਨੇ ਵੀ ਵਧਾਈ ਦਿੱਤੀ ਤੇ ਕਿਹਾ ਕਿ ਨਿਊ ਪੰਜਾਬ ਪਬਲਿਕ ਸਕੂਲ ਹੰਬੜਾਂ ਅਤੇ ਨਿਊ ਪੰਜਾਬ ਪਬਲਿਕ ਸਕੂਲ ਭੂੰਦੜੀ ਵਿੱਦਿਅਕ ਖੇਤਰ 'ਚ ਮੋਹਰੀ ਸਕੂਲਾਂ ਵਜੋਂ ਜਾਣੇ ਜਾਂਦੇ ਹਨ |