29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਾਮਲਾ ਕਣਕ ਦੀ ਸਰਕਾਰੀ ਖ਼ਰੀਦ 'ਚ ਵਿਘਨ ਪੈਣ ਦਾ ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ 'ਤੇ ਭੜਕੇ ਮਜ਼ਦੂਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

Ad Position 21
No active advertisement
ਅਜੀਤ ਡੈਸਕ 14-04-2026
ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਕਣਕ ਦਾ ਦਾਣਾ ਸੁੰਗੜਨ ਕਾਰਨ ਪੰਜਾਬ ਵਿਚ ਕਣਕ ਦੀ ਖ਼ਰੀਦ ਦਾ ਕੰਮ ਪ੍ਰਭਾਵਿਤ ਹੋਇਆ ਹੈ, ਇਸੇ ਲੜੀ ਤਹਿਤ ਦਾਣਾ ਮੰਡੀ ਰਾਏਕੋਟ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ, ਮਜ਼ਦੂਰ ਤੇ ਵਪਾਰੀ ਵਰਗ ਪ੍ਰਤੀ ਅਪਣਾਈਆਂ ਜਾ ਰਹੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਅਨਾਜ਼ ਮੰਡੀ ਮਜ਼ਦੂਰਾਂ ਵਲੋਂ ਖਾਲੀ ਪੀਪੇ ਖੜਕਾ ਕੇ ਸਰਕਾਰਾਂ ਪ੍ਰਤੀ ਰੋਸ ਜਾਹਿਰ ਕੀਤਾ | ਇਸ ਮੌਕੇ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲੀਪ ਸਿੰਘ ਛਿੱਬਰ, ਰਸ਼ਵੀਰ ਸਿੰਘ ਬੁੱਧੂ ਠੇਕੇਦਾਰ, ਡਾ: ਨਿਰਭੈ ਸਿੰਘ ਕਲਸੀਆਂ ਆਦਿ ਨੇ ਦੱਸਿਆ ਕਿ ਦਾਣਾ ਮੰਡੀ ਰਾਏਕੋਟ ਵਿਚ ਪਿਛਲੇ ਕਰੀਬ ਇਕ ਹਫ਼ਤੇ ਤੋਂ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਕਣਕ ਦੀ ਵਿਕਰੀ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਮਜ਼ਦੂਰ ਵਰਗ ਨੂੰ ਫ਼ਸਲ ਦੀ ਮਿਹਨਤਾਨਾ ਕਣਕ ਤੁਲਾਈ ਦੇ ਬਾਅਦ ਹੀ ਮਿਲਦਾ ਹੈ, ਪਰ ਇਸ ਸਮੇਂ ਮੰਡੀ ਵਿਚ ਕੰਮ ਕਰ ਰਹੇ ਸੈਂਕੜੇ ਮਜ਼ਦੂਰਾਂ ਦਾ ਰੋਜ਼ਾਨਾ ਖਰਚਾ ਕਰਨਾ ਪੈ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰਾਂ ਦੀਆਂ ਘਟੀਆ ਨੀਤੀਆਂ ਕਾਰਨ ਪਹਿਲਾਂ ਹੀ ਦਾਣਾ ਮੰਡੀਆਂ ਵਲੋਂ ਕਿਨਾਰਾ ਕਰਨ ਲੱਗ ਪਏ ਹਨ ਕਿਉਂਕਿ ਮਜ਼ਦੂਰਾਂ ਨੂੰ ਕਮਾਈ ਘੱਟ ਤੇ ਖਰਚਾ ਜ਼ਿਆਦਾ ਝੱਲਣਾ ਪੈਂਦਾ ਹੈ ਅਤੇ ਅਖੀਰ ਵਿਚ ਮਜ਼ਦੂਰਾਂ ਦੇ ਪੱਲੇ ਧੇਲਾ ਵੀ ਨਹੀਂ ਪੈਂਦਾ | ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵਲੋਂ ਕਰੀਬ 50 ਹਜ਼ਾਰ ਬੋਰੀ ਨੂੰ ਸਫ਼ਾਈ ਕਰਕੇ ਭਰਨ ਲਈ ਤਿਆਰ ਰੱਖਿਆ ਹੈ ਪਰ ਤੁਲਾਈ ਨਾ ਕੀਤੇ ਜਾਣ ਕਾਰਨ ਮੰਡੀ ਨੱਕੋ-ਨੱਕ ਭਰ ਚੁੱਕੀ ਹੈ, ਆਉਣ ਵਾਲੇ ਦਿਨਾਂ ਵਿਚ ਜੇਕਰ ਤੁਲਾਈ ਸ਼ੁਰੂ ਨਾ ਹੋਈ ਤਾਂ ਹਾਲਾਤ ਹੋਰ ਭਿਆਨਕ ਬਣ ਜਾਣਗੇ ਅਤੇ ਕਿਸਾਨਾਂ ਨੂੰ ਕਣਕ ਢੇਰੀ ਕਰਨ ਵਿਚ ਵੱਡੀ ਦਿੱਕਤ ਆਵੇਗੀ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਮਸਲੇ ਦਾ ਜਲਦ ਹੱਲ ਕਰੇ, ਨਹੀਂ ਮਜ਼ਦੂਰ ਵਰਗ ਮਜ਼ਬੂਰਨ ਸੜਕਾਂ ਜਾਮ ਕਰਨ ਲਈ ਮਜ਼ਬੂਰ ਹੋਵੇਗਾ, ਜਿਸਦੀ ਜ਼ਿੰਮੇਵਾਰੀ ਸੂਬਾ ਤੇ ਕੇਂਦਰ ਸਰਕਾਰ ਦੀ ਹੋਵੇਗੀ | ਇਸ ਮੌਕੇ ਚੌਧਰੀ ਸਤਨਾਮ ਸਿੰਘ, ਚੌਧਰੀ ਗੋਗਾ ਸਿੰਘ, ਚੌਧਰੀ ਬਲਵੰਤ ਸਿੰਘ ਬਾਵਾ, ਕੁਲਦੀਪ ਸਿੰਘ ਗਗੜਾ, ਪੀਤਾ ਸਿੰਘ ਗਗੜਾ, ਬੂਟਾ ਸਿੰਘ, ਬਲਦੇਵ ਸਿੰਘ ਗਗੜਾ, ਹਰਸ਼ਦੀਪ ਸਿੰਘ ਗਗੜਾ, ਸੁਖਦੀਪ ਸਿੰਘ ਗਗੜਾ, ਕਮੋਦ ਕੁਮਾਰ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ ਬੌਬੀ ਆਦਿ ਪ੍ਰਵਾਸੀ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਲੋਹਟਬੱਦੀ ਅਕਾਊਟੈਂਟ ਯੂਨੀਅਨ ਦਾਣਾ ਮੰਡੀ ਰਾਏਕੋਟ ਦੇ ਮੁੜ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਰਿੰਦਾਵਨ ਹਾਦਸੇ ਦਾ ਸ਼ਿਕਾਰ ਮਿ੍ਤਕਾਂ ਦੇ ਪਰਿਵਾਰਾਂ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ
Ad Position 24