ਸਿੱਧਵਾਂ ਬੇਟ, 13 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਗ੍ਰਾਮ ਪੰਚਾਇਤ ਗਿੱਦੜਵਿੰਡੀ ਦੀ ਰਹਿਨੁਮਾਈ ਹੇਠ ਪ੍ਰਵਾਸੀ ਵੀਰਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਖ਼ਾਲਸੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਲਾਗਲੇ ਪਿੰਡ ਗਿੱਦੜਵਿੰਡੀ ਦਾ ਦੋ ਰੋਜ਼ਾ ਪੇਂਡੂ ਖੇਡ ਮੇਲਾ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਜਿਸ ਦੀ ਸ਼ੁਰੂਆਤ ਭਾਈ ਮਨਪ੍ਰੀਤ ਸਿੰਘ ਵਲੋਂ ਅਰਦਾਸ ਬੇਨਤੀ ਕਰਕੇ ਕੀਤੀ ਗਈ | ਉਪਰੰਤ ਇਸ ਦਾ ਰਸਮੀ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਐੱਸ.ਆਰ ਕਲੇਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਜਿਹੇ ਪੇਂਡੂ ਖੇਡ ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਹੁੰਦੇ ਹਨ | ਜਿਸ ਵਿਚ ਭਾਗ ਲੈ ਕੇ ਕੋਈ ਵੀ ਨੌਜਵਾਨ ਸਿਖ਼ਰਾਂ 'ਤੇ ਪੁੱਜ ਕੇ ਵੱਡਾ ਨਾਮਣਾ ਖੱਟ ਸਕਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਆਪਣੀ ਮਾਂ ਖੇਡ ਕਬੱਡੀ ਖੇਡਣ ਦੀ ਵੀ ਗੱਲ ਕਹੀ | ਪਹਿਲੇ ਦਿਨ ਕਬੱਡੀ 58 ਕਿੱਲੋ ਅਤੇ 40 ਕਿੱਲੋ ਵਰਗ ਦੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ | ਕਬੱਡੀ 40 ਕਿੱਲੋ ਦਾ ਫਾਈਨਲ ਪਿੰਡ ਉਗਰਾਹਾਂ ਦੀ ਟੀਮ ਨੇ ਸਾਹਨੇਵਾਲ ਦੀ ਟੀਮ ਨੂੰ ਚਿੱਤ ਕਰਕੇ ਕੀਤਾ | ਇਸ ਮੌਕੇ ਅਰਸ ਖਿਆਲੀ ਵਾਲਾ ਨੂੰ ਵਧੀਆ ਧਾਵੀ ਅਤੇ ਕਰਨ ਉਗਰਾਹਾਂ ਨੂੰ ਵਧੀਆ ਜਾਫੀ ਘੋਸ਼ਿਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਆਖਰੀ ਦਿਨ ਕਬੱਡੀ ਓਪਨ ਅਤੇ ਹੋਰ ਫਾਈਨਲ ਮੁਕਾਬਲੇ ਹੋਣਗੇ | ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਮਨੀ ਗਰਗ, ਸਰਪੰਚ ਸੁਖਦੇਵ ਸਿੰਘ ਦੇਬੀ, ਸਾਬਕਾ ਸਰਪੰਚ ਕੁਲਦੀਪ ਸਿੰਘ, ਪ੍ਰਧਾਨ ਗੁਰਨਾਮ ਸਿੰਘ, ਪ੍ਰਧਾਨ ਜਸਪਾਲ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਅਜੈਬ ਸਿੰਘ, ਪੰਚ ਜਸਵਿੰਦਰ ਸਿੰਘ, ਨਛੱਤਰ ਸਿੰਘ, ਬਲਦੀਪ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਅੰਮਿ੍ਤਪਾਲ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਨਾਹਰ ਸਿੰਘ, ਹਰਦੀਪ ਸਿੰਘ ਜਸਵੰਤ ਸਿੰਘ, ਰੋਬਨਿ ਗੋਇਲ ਆਦਿ ਹਾਜ਼ਰ ਸਨ |