ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਦਿਆਰਥੀਆਂ ਵਿਸਾਖੀ ਦੇ ਪ੍ਰੋਗਰਾਮ ਵਿਚ ਵੱਧ-ਚੜ੍ਹਕੇ ਹਿੱਸਾ ਲਿਆ | ਸ਼ਬਦ ਗਾਇਨ ਨਾਲ ਹੋਈ ਆਰੰਭਤਾ ਵਿਚ ਵਿਦਿਆਰਥੀਆਂ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਪੰਗਤੀਆਂ ਦਾ ਕਵਿਤਾ ਦੇ ਰੂਪ 'ਚ ਉਚਾਰਣ ਕੀਤਾ | ਪਰਚਾ ਪੜ੍ਹਨ ਸਮੇਂ ਵਿਦਿਆਰਥਣ ਸਾਥੀ ਵਿਦਿਆਰਥੀਆਂ ਨੂੰ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਸਿੱਖ ਕੌਮ ਦੇ ਅਣਖੀਲੇ ਇਤਿਹਾਸ ਤੇ ਸਵੈਮਾਣ ਦਾ ਪ੍ਰਤੀਕ ਹੈ | ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਵਲੋਂ ਅਧਿਆਪਕਾਂ, ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਵਿਸਾਖੀ ਦਾ ਦਿਨ ਜਿਥੇ ਧਾਰਮਿਕ ਪੱਖੋਂ ਅਹਿਮ ਹੈ, ਉਥੇ ਦੇਸੀ ਮਹੀਨਾ ਵਿਸਾਖ ਚੜ੍ਹਦਿਆਂ ਹੀ ਹਾੜ੍ਹੀ ਦੀ ਫ਼ਸਲ ਕਣਕ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਪੰਜਾਬੀ ਸੱਭਿਆਚਾਰ 'ਚ ਵਿਸਾਖੀ ਅਤੇ ਕਣਕ ਦੀ ਕਟਾਈ ਦੇ ਸੁਮੇਲ ਨੂੰ ਲੈ ਕੇ ਢੇਰ ਸਾਰੀਆਂ ਬੋਲੀਆਂ, ਕਵਿਤਾਵਾਂ ਜੁੜੀਆਂ ਹੋਈਆਂ ਹਨ | ਇਸ ਮੌਕੇ ਪਿ੍ੰਸੀਪਲ, ਹੋਰ ਅਧਿਆਪਕਾਂ ਵਲੋਂ ਮੋਹਰੀ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |