31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਤਿੰਦਰਾ ਗਰੀਨਫੀਲਡ ਸਕੂਲ ਵਿਖੇ 'ਨਰਸਰੀ ਓਰੀਐਂਟੇਸ਼ਨ' ਨਾਲ ਨਵਾਂ ਸੈਸ਼ਨ ਸ਼ੁਰੂ

Ad Position 21
No active advertisement
ਅਜੀਤ ਡੈਸਕ 14-04-2026
ਗੁਰੂਸਰ ਸੁਧਾਰ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-2026 ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਨਰਸਰੀ ਗਰੇਡ ਦੇ ਬੱਚਿਆਂ ਲਈ ਇਕ ਓਰੀਐਂਟੇਸ਼ਨ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਰਾਹੀਂ ਨਾ ਸਿਰਫ਼ ਨਵੇਂ ਬੱਚਿਆਂ ਦਾ ਸਵਾਗਤ ਕੀਤਾ ਗਿਆ ਸਗੋਂ ਮਾਪਿਆਂ ਨੂੰ ਸਕੂਲ ਦੇ ਕੰਮਕਾਜ, ਬੱਚਿਆਂ ਦੇ ਸਰਬਪੱਖੀ ਵਿਕਾਸ ਸਬੰਧੀ ਦੱਸਿਆ ਗਿਆ | ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਸ਼ੁਰੂ ਹੋਏ ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬੁਨਿਆਦੀ ਨਿਯਮਾਂ, ਨਰਸਰੀ ਪਾਠਕ੍ਰਮ, ਗਤੀਵਿਧੀ ਆਧਾਰਿਤ ਸਿੱਖਣ, ਨਿਰੰਤਰ ਮੁਲਾਂਕਣ, ਬੱਚਿਆਂ ਵਿਚ ਸਮਾਜਿਕ ਜਾਗਰੂਕਤਾ, ਫ਼ੈਸਲੇ ਲੈਣ ਦੇ ਹੁਨਰ ਦੇ ਵਿਕਾਸ ਸਬੰਧੀ ਮਾਪਿਆਂ ਨੂੰ ਸਿੱਖਿਅਕਾਂ ਨੇ ਪੂਰਨ ਜਾਣਕਾਰੀ ਮੁਹੱਈਆ ਕਰਵਾਈ | ਸਕੂਲ ਪਿ੍ੰ. ਚੰਦਰ ਸ਼ੇਖ਼ਰ ਨੇ ਮਾਪਿਆਂ ਨੂੰ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਰਚਨਾਤਮਕ ਬਣਾਉਣ ਲਈ ਵਧੀਆ ਪਾਲਣ-ਪੋਸ਼ਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਸਾਡਾ ਉਦੇਸ਼ ਬੱਚਿਆਂ ਨੂੰ ਮਹਿਜ਼ ਕਿਤਾਬੀ ਕੀੜੇ ਬਣਾਉਣਾ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਦੀ ਮਾਨਸਿਕ ਰਚਨਾਤਮਕਾ ਨੂੰ ਉਤਸ਼ਾਹਿਤ ਕਰਨਾ ਹੋਣਾ ਚਾਹੀਦਾ ਹੈ | ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਬੱਚਿਆਂ ਨਾਲ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਹਰ ਇਕ ਬੱਚੇ ਦੀ ਸਿੱਖਣ ਦੀ ਇਕ ਵਿਲੱਖਣ ਗਤੀ ਤੇ ਸ਼ੈਲੀ ਹੁੰਦੀ ਹੈ ਤੇ ਬੱਚਿਆਂ ਉੱਪਰ ਜ਼ਿਆਦਾ ਮਾਨਸਿਕ ਦਬਾਅ ਪਾਉਣ ਨਾਲ ਉਨ੍ਹਾਂ ਲਈ ਨੁਕਸਾਨਦੇਹ ਹੋ ਸਕਦਾ ਹੈ | ਅੰਤ ਉਨ੍ਹਾਂ ਹਾਜ਼ਰੀਨ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿੱਦਿਆ ਤੇ ਖੇਡਾਂ ਤੇ ਖੇਤਰ ਵਿਚ ਨਵੀਂਆਂ ਪੁਲਾਂਘਾ ਪੁੱਟ ਰਹੇ ਜਤਿੰਦਰਾ ਗਰੀਨਫੀਲਡ ਸਕੂਲ ਦਾ ਮਿਹਨਤੀ ਸਟਾਫ਼ ਹਰ ਬੱਚੇ ਨੂੰ ਨਰਸਰੀ ਤੋਂ ਵੱਡੀਆਂ ਜਮਾਤਾਂ ਤੱਕ ਇਕ ਆਧੁਨਿਕ ਤੇ ਮਿਆਰੀ ਸਿੱਖਿਆ, ਖੇਡਾਂ ਪ੍ਰਤੀ ਰੁਚਿਤ ਕਰਨ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਕੀਤਾ ਜਾ ਰਿਹਾ ਕੰਮ-ਬਰਸਟ ਅਗਲੀ ਖ਼ਬਰ ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ਵਿਚ ਦਸਤਾਰ ਦਿਵਸ ਮਨਾਇਆ
Ad Position 24