12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਘਰੇਲੂ ਅਤੇ ਖੇਤੀ ਸੈਕਟਰ 'ਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਆਗੂ ਚੀਫ਼ ਇੰਜੀਨੀਅਰ ਨੂੰ ਮਿਲੇ

Ad Position 21
No active advertisement
ਅਜੀਤ ਡੈਸਕ 18-04-2026
ਲੋਹਟਬੱਦੀ, 17 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਦਿਨਾਂ ਤੋਂ ਹਲਕਾ ਰਾਏਕੋਟ, ਦਾਖਾ ਅਤੇ ਗਿੱਲ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਪੰਜਾਬ ਰਾਜ ਊਰਜਾ ਨਿਗਮ ਵਲੋਂ ਘਰੇਲੂ ਅਤੇ ਖੇਤੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਸਮੇਂ ਅਣ-ਐਲਾਨੇ ਕੱਟਾਂ ਤੋਂ ਦੁਖੀ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਅੱਜ ਜਗਦੇਵ ਸਿੰਘ ਹਾਂਸ ਚੀਫ਼ ਇੰਜੀਨੀਅਰ ਲੁਧਿਆਣਾ ਬਿਜਲੀ ਨਿਗਮ ਨੂੰ ਮਿਲੇ | ਵਫ਼ਦ ਦੀ ਅਗਵਾਈ ਕਰ ਰਹੇ ਦਲਜੀਤ ਸਿੰਘ ਲਾਲਾ ਸਰਕਲ ਲਤਾਲਾ ਪ੍ਰਧਾਨ ਏਕਤਾ (ਡਕੌਂਦਾ), ਨੰਬਰਦਾਰ ਕੁਲਵੀਰ ਸਿੰਘ ਜੰਡ, ਰਣਜੋਧ ਸਿੰਘ ਸਾਬਕਾ ਸਰਪੰਚ ਜੰਡ, ਬਿੱਕਰ ਸਿੰਘ ਕਾਲਖ ਪ੍ਰਧਾਨ ਉਗਰਾਹਾਂ, ਬਖਸ਼ੀਸ਼ ਸਿੰਘ ਕਾਲਖ ਸਾਬਕਾ ਸਰਪੰਚ ਪਿ੍ਤਪਾਲ ਸਿੰਘ ਨੇ ਚੀਫ਼ ਲੁਧਿਆਣਾ ਦੇ ਧਿਆਨ 'ਚ ਲਿਆਂਦਾ ਕਿ ਬਿਜਲੀ ਸਪਲਾਈ 'ਚ ਵੱਡਾ ਫੇਰਬਦਲ ਅਤੇ ਲੰਮੇ ਕੱਟਾਂ ਕਾਰਨ ਕਿਸਾਨਾਂ ਦੇ ਹਰੇ ਚਾਰੇ, ਮੱਕੀ ਦੀ ਫ਼ਸਲ, ਸਬਜੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਵੱਖ-ਵੱਖ ਸਬਜ਼ੀਆਂ, ਖੀਰਾ, ਕੱਦੂ, ਕੱਕੜੀ/ਤਰਾਂ, ਭਿੰਡੀ, ਸ਼ਿਮਲਾ ਮਿਰਚ ਆਦਿ ਕਾਸ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਹੈ | ਉਨ੍ਹਾਂ ਦੱਸਿਆ ਕਿ ਮੱਕੀ ਅਜਿਹੀ ਫ਼ਸਲ ਹੈ ਜਿਸ ਨੂੰ ਇਕ ਦਿਨ ਪਾਣੀ ਨਾ ਲੱਗੇ ਤਾਂ ਇਹ ਮੁਰਝਾ ਕੇ ਸੁੱਕ ਜਾਂਦੀ ਹੈ | ਇਸ ਦਰਮਿਆਨ ਵਫ਼ਦ ਨੇ ਆਪਣੇ ਮੰਗ ਪੱਤਰ 'ਚ ਕਿਹਾ ਕਿ ਘਰੇਲੂ ਸਪਲਾਈ 'ਚ ਬੇਲੋੜੇ ਕੱਟ ਬੰਦ ਕੀਤੇ ਜਾਣ ਜਦਕਿ ਖੇਤੀਬਾੜੀ ਲਈ ਬਿਜਲੀ ਸਪਲਾਈ ਤੜਕੇ 3.00 ਵਜੇ ਤੋਂ ਲੈ ਕੇ ਸਵੇਰੇ 8.00 ਵਜੇ ਤੱਕ ਕੀਤੀ ਜਾਵੇ, ਜਿਸ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਸਹੀ ਤਰੀਕੇ ਨਾਲ ਪਾਣੀ ਵੀ ਲਗਾ ਸਕਦੇ ਹਨ ਅਤੇ ਨਾਲ ਹੀ ਦਿਨ ਵੇਲੇ ਕਣਕ ਦੀ ਕਟਾਈ ਦਰਮਿਆਨ ਕਣਕ ਦੀ ਫ਼ਸਲ ਜਾਂ ਨਾੜ ਨੂੰ ਅੱਗ ਲੱਗਣ ਦਾ ਖਤਰਾ ਵੀ ਟਲਿਆ ਰਹਿੰਦਾ ਹੈ | ਜਥੇਬੰਦੀਆਂ ਦੀ ਗੱਲਬਾਤ ਸੁਣਦਿਆਂ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ | ਇਸ ਮੌਕੇ ਏਕਤਾ (ਡਕੌਂਦਾ) ਵਲੋਂ ਪਿ੍ਤਪਾਲ ਸਿੰਘ ਲਤਾਲਾ, ਚਰਨਜੀਤ ਸਿੰਘ ਪੱਖੋਵਾਲ, ਗੁਰਚਰਨ ਸਿੰਘ ਲਤਾਲਾ, ਰਾਜਵਿੰਦਰ ਸਿੰਘ ਲਤਾਲਾ, ਬਲਵਿੰਦਰ ਸਿੰਘ ਪੱਖੋਵਾਲ, ਜੋਰਾ ਸਿੰਘ, ਸੁਖਵਿੰਦਰ ਸਿੰਘ, ਉਗਰਾਹਾਂ ਵਲੋਂ ਮਾ: ਚਰਨਜੀਤ ਸਿੰਘ ਫੱਲੇਵਾਲ, ਮੁਖਤੇਜ ਸਿੰਘ ਕਾਲਖ, ਜਸਵੀਰ ਸਿੰਘ ਕੋਟ ਆਗਾਂ ਤੋਂ ਇਲਾਵਾ ਦਰਸ਼ਨ ਸਿੰਘ ਜੰਡ, ਰਾਜਿੰਦਰ ਸਿੰਘ ਕਾਕਾ ਬੜੂੰਦੀ ਸਾਬਕਾ ਸਰਪੰਚ, ਮਲਕੀਤ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਬੜੂੰਦੀ, ਅਮਨਦੀਪ ਸਿੰਘ ਮਾਨ ਬੜੂੰਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ-ਫਿਰੋਜ਼ਪੁਰ ਹਾਈਵੇਅ 'ਤੇ ਦਰਦਨਾਕ ਹਾਦਸਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਹੋਈ ਮੌਤ, ਪਿੱਛੇ ਬੈਠੀ ਮਹਿ... ਅਗਲੀ ਖ਼ਬਰ ਉੱਪ ਮੰਡਲ ਸੁਧਾਰ ਵਿਖੇ ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕਰ ਕੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ
Ad Position 24