ਜਗਰਾਉਂ, 17 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਜੁਆਇੰਟ ਫੋਰਮ-ਏਕਤਾ ਮੰਚ ਪੰਜਾਬ ਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ਡਵੀਜ਼ਨ ਜਗਰਾਉਂ ਦੀਆਂ ਸਮੂਹ ਜਥੇਬੰਦੀਆਂ ਵਲੋਂ ਬਿਜਲੀ ਮੰਤਰੀ ਅੱਖੜ ਰਵੱਈਆ ਵਿਰੁੱਧ ਰੋਸ ਰੈਲੀ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਮਿਤੀ 16 ਅਪ੍ਰੈਲ ਨੂੰ ਜੁਆਇੰਟ ਫੋਰਮ-ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਦੀ ਲੀਡਰਸ਼ਿੱਪ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਸਰਕਾਰ ਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਰੈਲੀ ਨੂੰ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ, ਹਰਵਿੰਦਰ ਸਿੰਘ ਸਵੱਦੀ, ਭੁਪਿੰਦਰ ਸਿੰਘ ਸੇਖੋਂ, ਅਪਤਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਡੱਲਾ, ਰਾਜਿੰਦਰ ਸਿੰਘ ਸਿੱਧੂ, ਸੁਖਮਿੰਦਰ ਸਿੰਘ ਸਟੈਨੋ, ਪਰਮਜੀਤ ਸਿੰਘ ਚੀਮਾਂ, ਕਰਮਜੀਤ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਰਕੇਸ ਕੁਮਾਰ, ਰਣਜੀਤ ਸਿੰਘ, ਕੁਲਦੀਪ ਸਿੰਘ ਮਲਕ, ਮਨਜੀਤ ਕੁਮਾਰ, ਅਵਤਾਰ ਸਿੰਘ ਮਾਣੂੰਕੇ, ਅੰਮਿ੍ਤ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਸੁੱਚਾ ਸਿੰਘ, ਸਤਿੰਦਰ ਸਿੰਘ, ਦਿਵਿਆਂਸ਼ੂ, ਅੰਮਿ੍ਤਪਾਲ ਸਿੰਘ, ਜੇਈ ਜਗਦੀਸ਼ ਸਿੰਘ ਲੱਖਾ, ਮਹਿੰਦਰ ਸਿੰਘ ਬੱਧਨੀ, ਜਗਜੀਤ ਸਿੰਘ, ਕੇਵਲ ਸਿੰਘ, ਜਗਜੀਤ ਸਿੰਘ ਦੇਹੜਕਾ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਚੈਂਚਲ ਸਿੰਘ, ਵਰਿੰਦਰ ਸਿੰਘ, ਕੁਲਦੀਪ ਸਿੰਘ, ਰਿੰਕੂ ਸਿਟੀ, ਮਨੀਸ਼ ਕੁਮਾਰ, ਸੁਖਦੇਵ ਗਰਗ, ਮੋਹਿਤ, ਰਮੇਸ਼ ਕੁਮਾਰ, ਧਰਵਿੰਦਰ ਸਿੰਘ, ਗੁਰਜੰਟ ਸਿੰਘ, ਰਾਮ ਸਿੰਘ, ਕੁਲਵਿੰਦਰ ਸਿੰਘ ਧੂਰੀ, ਗਗਨ ਤੱਤਲਾ, ਜਸਵੰਤ ਸਿੰਘ, ਸੁਖਚੈਨ ਸਿੰਘ, ਦਲਜੀਤ ਸਿੰਘ, ਮੁਕੇਸ਼, ਸਰਬਗੁਨਦੀਪ ਸਿੰਘ, ਸੁਮਿਤ ਕੁਮਾਰ, ਸਿਮਰਨ, ਰਾਮਚੰਦਰ, ਅਵਤਾਰ ਸਿੰਘ, ਦਿਲ ਬਹਾਦਰ, ਅਲੋਕ, ਕੋਮਲ ਸ਼ਰਮਾ ਆਦਿ ਬਿਜਲੀ ਮੁਲਾਜ਼ਮਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ |