ਗੁਰੂਸਰ ਸੁਧਾਰ, 17 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਕਮੇਟੀ ਵਿਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਸਥਾਨਕ ਕਸਬਾ ਨਵੀਂ ਆਬਾਦੀ ਅਕਾਲਗੜ੍ਹ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲੇਰ ਦਾ ਇਕ ਸਮਾਗਮ ਦੌਰਾਨ ਕਾਂਗਰਸੀ ਆਗੂਆਂ ਤੇ ਸਮਰਥਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਬਲਾਕ ਕਾਂਗਰਸ ਸੁਧਾਰ ਪ੍ਰਧਾਨ ਰਵਿੰਦਰ ਸਿੰਘ ਅੱਬੂਵਾਲ ਦੀ ਅਗਵਾਈ 'ਚ ਇਸ ਮੌਕੇ ਸੁਖਵਿੰਦਰ ਸਿੰਘ ਕਲੇਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਆਪਣੀ ਨਿਯੁਕਤੀ ਬਦਲੇ ਸੁਖਵਿੰਦਰ ਸਿੰਘ ਕਲੇਰ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸੂਬਾ ਜਨਰਲ ਸਕੱਤਰ ਤੇ ਸੰਗਠਨ ਇੰਚਾਰਜ ਕੈਪਟਨ ਸੰਦੀਪ ਸੰਧੂ, ਹਲਕਾ ਰਾਏਕੋਟ ਕਾਂਗਰਸ ਇੰਚਾਰਜ ਕਾਮਿਲ ਅਮਰ ਸਿੰਘ, ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਅੱਬੂਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ, ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਸਾਬਕਾ ਚੇਅਰਮੈਨ ਹਰਨੇਕ ਸਿੰਘ, ਡਾ. ਭਗਵੰਤ ਸਿੰਘ ਅੱਬੂਵਾਲ, ਪ੍ਰਧਾਨ ਅਮਰਜੀਤ ਸਿੰਘ ਉੱਪਲ, ਨੰਬਰਦਾਰ ਜਸਵੀਰ ਸਿੰਘ ਅੱਬੂਵਾਲ, ਮੇਜਰ ਨੰਦ ਸਿੰਘ ਗਿੱਲ, ਪੰਚ ਬਾਬੂ ਨਾਇਕ, ਪੰਚ ਰਾਜਦੀਪ ਕੌਰ, ਪੰਚ ਰਜਿੰਦਰ ਸਿੰਘ, ਤੇਜਿੰਦਰ ਕੌਰ ਢਿੱਲੋਂ, ਪ੍ਰਧਾਨ ਹਾਕਮ ਸਿੰਘ ਖ਼ਾਲਸਾ, ਡਾ. ਰਾਜਨ ਚੋਪੜਾ, ਸਤਨਾਮ ਸਿੰਘ ਅਕਾਲਗੜ੍ਹ, ਦਰਬਾਰਾ ਸਿੰਘ, ਸੁਖਦੇਵ ਸਿੰਘ ਐਤੀਆਣਾ, ਭੁਪਿੰਦਰ ਸਿੰਘ ਚੌਹਾਨ, ਹਰਮਿੰਦਰ ਸਿੰਘ ਮਾਹੀ, ਸ਼ਬੀਨਾ ਬੇਗ਼ਮ ਆਦਿ ਸਮੇਤ ਹੋਰਨਾਂ ਨੇ ਸੁਖਵਿੰਦਰ ਸਿੰਘ ਕਲੇਰ ਨੂੰ ਉਨਾਂ ਦੀ ਨਿਯੁਕਤੀ ਬਦਲੇ ਹਾਰਦਿਕ ਵਧਾਈਆਂ ਦਿੱਤੀਆਂ |