ਲੋਹਟਬੱਦੀ, 17 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਕੀ ਲੋਹਟਬੱਦੀ ਇੰਚਾਰਜ ਬੂਟਾ ਖਾਂ ਵਲੋਂ ਪੁਲਿਸ ਪਾਰਟੀ ਸਮੇਤ ਸ਼ੱਕੀ ਅਨਸਰਾਂ ਦੀ ਸਨਾਖ਼ਤ ਲਈ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਦਿਆਂ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਂ ਚੌਕੀ ਇੰਚਾਰਜ ਨੇ ਦੱਸਿਆ ਕਿ ਉਨਾਂ ਨੂੰ ਮੁਖਬਰ ਵਲੋਂ ਸੂਚਨਾ ਮਿਲੀ ਕਿ 2 ਵਿਅਕਤੀ ਚਿੱਟਾ (ਹੈਰੋਇਨ) ਵੇਚਣ ਲਈ ਸੇਮ ਨਾਲਾ ਨੇੜੇ ਕਿ੍ਸ਼ਟਲ ਪੈਲੇਸ ਕੋਲ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਹਨ | ਮੌਕੇ 'ਤੇ ਜਾ ਕੇ ਪਰਮਜੀਤ ਸਿੰਘ ਉਰਫ਼ ਕਾਲੂ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਗਲੀ ਨੰਬਰ 2 ਰਾਏਕੋਟ ਅਤੇ ਹਰਜੀਤ ਸਿੰਘ ਉਰਫ ਬੱਗੀ ਵਾਸੀ ਝੋਰੜਾਂ ਥਾਣਾ ਹਠੂਰ ਨੂੰ ਮੋਟਰਸਾਈਕਲ ਨੰਬਰੀ ਪੀ.ਬੀ-10 ਜੀ.ਆਰ-7473 ਸਮੇਤ ਕਾਬੂ ਕੀਤਾ ਗਿਆ | ਉਨਾਂ ਪਾਸੋਂ ਹੈਰੋਇਨ ਵਜ਼ਨੀ 6.85 ਗ੍ਰਾਮ ਬਰਾਮਦ ਹੋਈ | ਇਸ ਸਬੰਧੀ ਉਨਾਂ ਖ਼ਿਲਾਫ਼ ਥਾਣਾ ਰਾਏਕੋਟ (ਸਦਰ) ਵਿਖੇ ਮੁਕੱਦਮਾ ਨੰਬਰ 59, ਜੇਰੇ ਧਾਰਾ 24 25-61-85 ਐੱਨ.ਡੀ.ਪੀ.ਐੱਸ ਐਕਟ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ | ਉਨਾਂ ਦੱਸਿਆ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ |