12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਕਾਲੀ ਦਲ (ਬ) ਦੇ ਆਰ.ਟੀ.ਆਈ. ਵਿੰਗ ਕਾਰਜਕਾਰੀ ਮੈਂਬਰ ਐਡਵੋਕੇਟ ਸੁਖਪਾਲ ਸਿੰਘ ਫੱਲੇਵਾਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 18-04-2026
ਮੁੱਲਾਂਪੁਰ-ਦਾਖਾ, 17 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਮੰਡੀ ਮੁੱਲਾਂਪੁਰ ਦਫ਼ਤਰ ਵਿਖੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਪਾਰਟੀ ਨਾਲ ਜੁੜੇ ਨੌਜਵਾਨਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਲਈ ਸ਼੍ਰੋਮਣੀ ਅਕਾਲੀ ਦਲ ਆਰ.ਟੀ.ਆਈ ਵਿੰਗ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਸੁਖਪਾਲ ਸਿੰਘ ਫੱਲੇਵਾਲ ਉਚੇਚਾ ਪਹੁੰਚੇ | ਅਕਾਲੀ ਗੁਰਦੀਪ ਸਿੰਘ ਫੱਲੇਵਾਲ ਵਲੋਂ ਮੰਚ ਸੰਭਾਲਦਿਆਂ ਸਮਾਰੋਹ ਵਿਚ ਵਿਸ਼ੇਸ਼ ਸ਼ਮੂਲੀਅਤ ਵਾਲੇ ਐਡਵੋਕੇਟ ਸੁਖਪਾਲ ਸਿੰਘ ਫੱਲੇਵਾਲ ਨਾਲ ਐਡਵੋਕੇਟ ਰਵੀ ਚੌਧਰੀ, ਐਡਵੋਕੇਟ ਵਰਿੰਦਰ ਗਿੱਲ, ਐਡਵੋਕੇਟ ਤੇਜਿੰਦਰ ਸਿੰਘ ਟੋਨੀ, ਐਡਵੋਕੇਟ ਭਵਨਜੋਤ ਗਰੇਵਾਲ, ਐਡੋਵਕੇਟ ਕੁਲਦੀਪ ਸਿੰਘ ਨੂੰ ਜੀ ਆਇਆਂ ਕਿਹਾ | ਐਡਵੋਕੇਟ ਸੁਖਪਾਲ ਸਿੰਘ ਫੱਲੇਵਾਲ ਨੌਜਵਾਨਾਂ ਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਸ਼ੇਸ਼ ਮਾਮਲੇ 'ਚ ਪਾਰਟੀ ਨਾਲ ਜੁੜੇ, ਆਰਥਿਕ ਪੱਖੋਂ ਕਮਜ਼ੋਰ ਦੇ ਅਦਾਲਤੀ ਕੇਸਾਂ ਦੀ ਆਪਣੇ ਵਕੀਲਾਂ ਰਾਹੀਂ ਪੈਰਵੀ ਕਰਦਾ ਆ ਰਿਹਾ, ਅੱਗੋਂ ਵੀ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਆ ਕਿ ਪੜ੍ਹਾਈ ਦੇ ਨਾਲ ਖੇਡਾਂ ਨੂੰ ਸਮਾਂ ਦਿੱਤਾ ਜਾਵੇ, ਖਿਡਾਰੀ ਲਈ ਜ਼ਿੰਦਗੀ 'ਚ ਅੱਗੇ ਵਧਣ ਦੇ ਕਾਫੀ ਮੌਕੇ ਹਨ | ਐਡਵੋਕੇਟ ਫੱਲੇਵਾਲ ਵਲੋਂ ਨੌਜਵਾਨ ਨੂੰ ਪ੍ਰੇਰਿਆ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨੌਜਵਾਨ ਹੁਣ ਤੋਂ ਹੀ ਕਮਰਕੱਸਾ ਕਸ ਲੈਣ, ਕਿਉਂਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਵੀ ਸੰਬੋਧਨ ਕੀਤਾ | ਇਸ ਸਮੇਂ ਅਮਨਦੀਪ ਸਿੰਘ ਸਵੱਦੀ, ਸਤਵੰਤ ਸਿੰਘ ਲਤਾਲਾ, ਗੁਰਿੰਦਰਜੀਤ ਸਿੰਘ ਰੂਮੀ, ਗੁਰਦੀਪ ਸਿੰਘ ਸਵੱਦੀ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਸੋਨੀ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਰਿਟਾ: ਡੀ.ਐੱਸ.ਪੀ, ਸਾਬਕਾ ਪੰਚ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਲਾਡੀ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਬੈਠੇ ਗੈਂਗਸਟਰ ਦਾ ਪੰਜਾਬ 'ਚ ਖੌਫ਼ਨਾਕ ਪਲਾਨ ਫੇਲ੍ਹ, ਲੁਧਿਆਣਾ 'ਚ ਵਾਰਦਾਤ ਤੋਂ ਪਹਿਲਾਂ 2 ਸ਼ੂਟਰ ਹਥਿਆਰਾਂ ਸਮ... ਅਗਲੀ ਖ਼ਬਰ ਲੋਹਟਬੱਦੀ ਪੁਲਿਸ ਵਲੋਂ ਹੈਰੋਇਨ ਸਮੇਤ 2 ਗਿ੍ਫ਼ਤਾਰ, ਮਾਮਲਾ ਦਰਜ
Ad Position 24