ਕੈਨੇਡਾ ਬੈਠੇ ਗੈਂਗਸਟਰ ਦਾ ਪੰਜਾਬ 'ਚ ਖੌਫ਼ਨਾਕ ਪਲਾਨ ਫੇਲ੍ਹ, ਲੁਧਿਆਣਾ 'ਚ ਵਾਰਦਾਤ ਤੋਂ ਪਹਿਲਾਂ 2 ਸ਼ੂਟਰ ਹਥਿਆਰਾਂ ਸਮੇਤ ਕਾਬੂ
ਅਜੀਤ ਡੈਸਕ
18-04-2026
ਡਾ. ਗੁਪਤਾ ਮੁਤਾਬਕ ਗੋਪੀ ਲਾਹੌਰੀਆ ਵਲੋਂ ਉਸਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ 20 ਹਜ਼ਾਰ ਦਾ ਲਾਲਚ ਦਿੱਤਾ ਗਿਆ ਸੀ | ਹਾਲਾਂਕਿ ਰਕਮ ਹਾਲੇ ਤੱਕ ਉਸਨੂੰ ਮਿਲੀ ਨਹੀਂ ਸੀ, ਫਿਰ ਵੀ ਉਹ ਵਾਰਦਾਤ ਲਈ ਤਿਆਰ ਹੋ ਗਿਆ ਸੀ | ਸ਼ੁਰੂਆਤੀ ਪੁੱਛਗਿੱਛ ਵਿਚ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਨਾਂ ਨੇ ਇਹ ਨਾਜਾਇਜ਼ ਹਥਿਆਰ ਗੋਪੀ ਲਾਹੌਰੀਆ ਵਲੋਂ ਦੱਸੀ ਗਈ ਥਾਂ ਤੋਂ ਹੀ ਪ੍ਰਾਪਤ ਕੀਤੇ ਸਨ | ਫਿਲਹਾਲ ਪੁਲਿਸ ਵਲੋਂ ਦੋਵੇਂ ਦੋਸ਼ੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗੈਂਗ ਦੇ ਹੋਰ ਮੈਂਬਰਾਂ ਅਤੇ ਭਵਿੱਖ ਦੀਆਂ ਸਾਜ਼ਿਸ਼ਾਂ ਬਾਰੇ ਵੱਡੇ ਖੁਲਾਸੇ ਹੋ ਸਕਣ |