11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਣਕ ਖ਼ਰੀਦ ਦੇ ਮਾਪਦੰਡਾਂ 'ਚ ਛੋਟ ਦੇਣਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ-ਡਾ. ਰਾਜਿੰਦਰ ਸ਼ਰਮਾ

Ad Position 21
No active advertisement
ਅਜੀਤ ਡੈਸਕ 18-04-2026
ਜਗਰਾਉਂ, 17 ਅਪ੍ਰੈਲ (ਵਿਨੋਦ ਕੁਮਾਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਖ਼ਰੀਦ 'ਚ ਕਿਸਾਨਾਂ ਨੂੰ ਜੋ ਛੋਟ ਦਿੱਤੀ ਗਈ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਸਮੇਂ-ਸਮੇਂ ਕਾਰਜ ਕਰਦੀ ਰਹਿੰਦੀ ਹੈ | ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕੀਤਾ ਅਤੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ | ਉਨਾਂ ਕਿਹਾ ਕਿ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਕਣਕ ਦਾ ਦਾਣਾ ਬਦਰੰਗ ਅਤੇ ਸੁੰਘੜ ਗਿਆ ਹੈ, ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਅਤੇ ਘਾਟੇ 'ਚੋਂ ਕੱਢਣ ਲਈ ਬਿਨਾਂ ਕੋਈ ਕਟੌਤੀ ਤੋਂ ਕਣਕ ਦੀ ਖ਼ਰੀਦ ਐੱਮ.ਐੱਸ.ਪੀ. 'ਤੇ ਕੀਤੀ ਜਾਵੇਗੀ | ਡਾ: ਰਾਜਿੰਦਰ ਸ਼ਰਮਾ ਅਤੇ ਜਗਰਾਉਂ ਭਾਜਪਾ ਦੇ ਸਮੂਹ ਵਰਕਰਾਂ ਨੇ ਨੇ ਇਸ ਫ਼ੈਸਲੇ ਲਈ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਕਿਸਾਨ ਭਰਾਵਾਂ ਅਤੇ ਆੜ•ਤੀਆਂ ਨੂੰ ਵੀ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਸਮੇਤ ਹੋਰਨਾਂ ਵਲੋਂ ਸਵ: ਮਹਿੰਦਰ ਸਿੰਘ ਈਸੇਵਾਲ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਕੈਨੇਡਾ ਬੈਠੇ ਗੈਂਗਸਟਰ ਦਾ ਪੰਜਾਬ 'ਚ ਖੌਫ਼ਨਾਕ ਪਲਾਨ ਫੇਲ੍ਹ, ਲੁਧਿਆਣਾ 'ਚ ਵਾਰਦਾਤ ਤੋਂ ਪਹਿਲਾਂ 2 ਸ਼ੂਟਰ ਹਥਿਆਰਾਂ ਸਮ...
Ad Position 24