11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਨਪ੍ਰੀਤ ਸਿੰਘ ਇਯਾਲੀ ਸਮੇਤ ਹੋਰਨਾਂ ਵਲੋਂ ਸਵ: ਮਹਿੰਦਰ ਸਿੰਘ ਈਸੇਵਾਲ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 18-04-2026
ਮੁੱਲਾਂਪੁਰ-ਦਾਖਾ, 17 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਮਹਿੰਦਰ ਸਿੰਘ ਸੇਖੋਂ ਨਮਿਤ ਸ਼ਬਦ ਕੀਰਤਨ, ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਈਸੇਵਾਲ (ਲੁਧਿ:) ਵਿਖੇ ਹੋਈ | ਭਾਈ ਅਮਰੀਕ ਸਿੰਘ ਦੇ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਕਰਦਿਆਂ ਸੰਗਤ ਨਾਲ ਸਾਂਝ ਪਾਈ ਕਿ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਰਨ ਦੀ ਬਰਕਤ ਨਾਲ ਦੁੱਖ ਵਿਚ ਵੀ ਬਹੁਤ ਅਨੰਦ ਮਿਲ ਸਕਦਾ ਹੈ | ਸ਼ਬਦ ਕੀਰਤਨ, ਅੰਤਿਮ ਅਰਦਾਸ ਉਪਰੰਤ ਸਵ: ਮਹਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਰਦਾਰ ਸਾਹਿਬ ਦੇ ਸਪੁੱਤਰਾਂ ਤੇਜਵੰਤ ਸਿੰਘ ਸੇਖੋਂ, ਜਗਵੰਤ ਸਿੰਘ ਜੱਗਾ, ਗੁਰਦੀਪ ਸਿੰਘ ਦੀਪਾ, ਦਾਮਾਦ ਤਰਲੋਚਨ ਸਿੰਘ ਗਰੇਵਾਲ ਨਾਲ ਮੇਰੀ ਪਰਿਵਾਰਕ ਨੇੜਤਾ ਹੋਣ ਕਰਕੇ ਸਾਡਾ ਮਹਿੰਦਰ ਸਿੰਘ ਸੇਖੋਂ ਨਾਲ ਅਕਸਰ ਮੇਲ-ਜੋਲ ਬਣਿਆ ਰਹਿੰਦਾ ਸੀ | ਇਯਾਲੀ ਨੇ ਕਿਹਾ ਕਿ ਕਾਮਯਾਬ ਸ਼ਖ਼ਸ ਸਵ: ਮਹਿੰਦਰ ਸਿੰਘ ਨੂੰ ਰਾਹਾਂ ਦੀਆਂ ਬੜੀਆਂ ਔਕੜਾਂ ਝੱਲਣੀਆਂ ਪਈਆਂ, ਅੱਜ ਪਰਿਵਾਰ ਰੋਸੇ ਤੇ ਸ਼ਿਕਾਇਤਾਂ ਤੋਂ ਅਜ਼ਾਦ ਖੁਸ਼ਹਾਲ ਬਣਿਆ ਹੋਇਆ | ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਬੀਰਮੀ ਵਲੋਂ ਸਵ: ਮਹਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਮਿਹਨਤ ਸਦਕਾ ਅੱਜ ਸੇਖੋਂ ਪਰਿਵਾਰ ਕਾਮਯਾਬ ਪਰਿਵਾਰਾਂ 'ਚ ਸ਼ਾਮਿਲ ਹੈ | ਬੀਰਮੀ ਨੇ ਕਿਹਾ ਕਿ ਸਵ: ਮਹਿੰਦਰ ਸਿੰਘ ਅਤੇ ਉਸ ਦੇ ਸਪੁੱਤਰਾਂ ਦੀ ਸਾਦੀ ਨੀਅਤ ਦਾ ਸਿੱਟਾ ਹੀ ਸਮਝੋ ਕਿ ਕੁਦਰਤ ਵੀ ਮਿਹਰਬਾਨ ਹੈ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਗੁਰਚਰਨ ਸਿੰਘ ਮੰਚ ਸੰਚਾਲਨ ਸੰਭਾਲਦਿਆਂ ਪਰਿਵਾਰ ਵਲੋਂ ਸਵ: ਮਹਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਜੁੜੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਅੰਤਿਮ ਅਰਦਾਸ ਸਮੇਂ ਕੁਲਦੀਪ ਸਿੰਘ ਖ਼ਾਲਸਾ, ਡਾ: ਸੁਖਪਾਲ ਸਿੰਘ ਸੇਖੋਂ, ਕੰਵਲਜੀਤ ਸਿੰਘ ਲਾਲੀ, ਨੰਬਰਦਾਰ ਹਰਚਰਨ ਸਿੰਘ ਸ਼ੇਰਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਲਵਲੀ ਚੌਧਰੀ ਮੰਡੀ ਮੁੱਲਾਂਪੁਰ, ਸਰਪੰਚ ਜਗਦੀਸ਼ ਸਿੰਘ ਜੱਗੀ, ਹਰਜੀਤ ਸਿੰਘ ਭੁੱਲਰ, ਰਣਵੀਰ ਸਿੰਘ ਰੁੜਕਾ, ਕੁਲਜਿੰਦਰ ਸਿੰਘ ਬੱਬੂ ਗਰੇਵਾਲ, ਸਾਬਕਾ ਸਰਪੰਚ ਹਰਿੰਦਰ ਸਿੰਘ, ਗੁਰਦੇਵ ਸਿੰਘ ਭੱਟੀਆਂ, ਨਰਿੰਦਰ ਸਿੰਘ ਬੜੈਚ, ਕਮਲਜੀਤ ਸਿੰਘ, ਹਰਕੇਵਲ ਸਿੰਘ, ਜਗਦੀਪ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਈਸੇਵਾਲ, ਸਰਪੰਚ ਗੁਰਬਚਨ ਸਿੰਘ ਬੀਰਮੀ, ਕੁਲਦੀਪ ਸਿੰਘ ਬਾੜੇਵਾਲ, ਸਮੇਤ ਸੇਖੋਂ ਪਰਿਵਾਰ ਦੇ ਰਿਸ਼ਤੇਦਾਰ, ਹੋਰ ਨੇੜੇ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ 13 ਮੰਜ਼ਿਲਾਂ ਝੋਰੜਾਂ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਕਣਕ ਖ਼ਰੀਦ ਦੇ ਮਾਪਦੰਡਾਂ 'ਚ ਛੋਟ ਦੇਣਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ-ਡਾ. ਰਾਜਿੰਦਰ ਸ਼ਰਮਾ
Ad Position 24