11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਦੁਆਰਾ ਨਾਨਕਸਰ 13 ਮੰਜ਼ਿਲਾਂ ਝੋਰੜਾਂ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 18-04-2026
ਹਠੂਰ, 17 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਨਾਨਕਸਰ 13 ਮੰਜ਼ਿਲਾਂ ਝੋਰੜਾਂ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਵਿਚ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ | ਜਿਸ ਵਿਚ ਰਾਗੀ ਭਾਈ ਸਤਨਾਮ ਸਿੰਘ, ਰਾਗੀ ਭਾਈ ਸੰਦੀਪ ਸਿੰਘ, ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ ਭਦੌੜ ਵਾਲਿਆਂ ਨੇ ਕਥਾ-ਕੀਰਤਨ ਦੁਆਰਾ ਹਾਜ਼ਰੀ ਭਰੀ | ਇਸੇ ਦੌਰਾਨ ਭਾਈ ਅਜਮੇਰ ਸਿੰਘ, ਭਾਈ ਭਰਪੂਰ ਸਿੰਘ ਦੇ ਕਵੀਸ਼ਰੀ ਜਥਿਆਂ ਨੇ ਆਪਣੀ-ਆਪਣੀ ਹਾਜ਼ਰੀ ਲਵਾਈ | ਇਸ ਉਪਰੰਤ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰੂਆਂ ਤੇ ਭਗਤਾਂ ਦੀ ਬਾਣੀ ਸਾਡੇ ਸਾਰੇ ਭਰਮ ਦੂਰ ਕਰਦੀ, ਸਾਡਾ ਮਾਰਗ ਦਰਸ਼ਨ ਕਰਦੀ ਸਰਬੱਤ ਦੇ ਭਲੇ, ਇਕੋ ਪ੍ਰਮਾਤਮਾਂ ਦੀ ਔਲਾਦ ਹੋਣ ਦਾ ਗਿਆਨ ਵੰਡਦੀ ਹੈ | ਉਨ੍ਹਾਂ ਕਿਹਾ ਕਿ ਜਿਸ ਨੇ ਵੀ ਗੁਰਬਾਣੀ ਦੇ ਇਕ ਸ਼ਬਦ 'ਤੇ ਅਮਲ ਕਰਕੇ ਜ਼ਿੰਦਗੀ ਜਿਊਣ ਨੂੰ ਪਹਿਲ ਦਿੱਤੀ ਹੈ, ਉਹ ਭਵਸਾਗਰ ਤੋਂ ਪਾਰ ਹੋ ਗਿਆ ਹੈ | ਇਸ ਲਈ ਸਾਨੂੰ ਸਭ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ | ਭਾਈ ਕਰਮਜੀਤ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਬੁੱਟਰ, ਅੰਮਿ੍ਤਪਾਲ ਸਿੰਘ ਲੁਧਿਆਣਾ, ਮਨਜੀਤ ਸਿੰਘ ਸਿੱਧੂ, ਜੋਤ ਪਾਲ ਸਿੰਘ ਕੈਨੇਡਾ, ਪ੍ਰਗਟ ਸਿੰਘ, ਰਾਜਪਾਲ ਸਿੰਘ ਰਤੀਆ, ਕਿ੍ਸ਼ਨ ਕੁਮਾਰ ਫਤਿਆਬਾਦ, ਤਰਸੇਮ ਸਿੰਘ ਬੀਹਲਾ, ਰਾਮ ਸਿੰਘ ਚੰਨਣਵਾਲ, ਭਾਈ ਜੱਸਾ ਸਿੰਘ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ, ਅੰਮਿ੍ਤਪਾਲ ਮੂਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਸਮੇਤ ਹੋਰਨਾਂ ਵਲੋਂ ਸਵ: ਮਹਿੰਦਰ ਸਿੰਘ ਈਸੇਵਾਲ ਨੂੰ ਸ਼ਰਧਾਂਜਲੀਆਂ ਭੇਟ
Ad Position 24